ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ ਪੀੜਤਾਂ ਦੀ ਮਦਦ ਲਈ ਬਹੁੜੇ ਸਮਾਜ ਸੇਵੀ

ਪਰਮਜੀਤ ਸਿੰਘ ਫਾਜ਼ਿਲਕਾ, 18 ਜੁਲਾਈ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਹੜ੍ਹ ਪੀੜਤਾਂ ਲਈ ਅੱਜ ਪਿੰਡ ਰਾਮਗੜ੍ਹ ਦੇ ਲੋਕ ਰਾਸ਼ਨ ਅਤੇ ਹਰਾ ਚਾਰਾ ਲੈ ਕੇ ਪਹੁੰਚੇ ਹਨ। ਪਿੰਡ ਰਾਮਗੜ੍ਹ ਤੋਂ ਤੁਰਨ ਮੌਕੇ ਪਿੰਡ ਦੇ ਸਰਪੰਚ ਜਗਦੀਸ਼ ਰਾਏ ਨੇ ਕਿਹਾ ਕਿ ਪਿਛਲੇ...
Advertisement

ਪਰਮਜੀਤ ਸਿੰਘ

ਫਾਜ਼ਿਲਕਾ, 18 ਜੁਲਾਈ

Advertisement

ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਹੜ੍ਹ ਪੀੜਤਾਂ ਲਈ ਅੱਜ ਪਿੰਡ ਰਾਮਗੜ੍ਹ ਦੇ ਲੋਕ ਰਾਸ਼ਨ ਅਤੇ ਹਰਾ ਚਾਰਾ ਲੈ ਕੇ ਪਹੁੰਚੇ ਹਨ। ਪਿੰਡ ਰਾਮਗੜ੍ਹ ਤੋਂ ਤੁਰਨ ਮੌਕੇ ਪਿੰਡ ਦੇ ਸਰਪੰਚ ਜਗਦੀਸ਼ ਰਾਏ ਨੇ ਕਿਹਾ ਕਿ ਪਿਛਲੇ ਮੀਂਹ ਦੇ ਮੌਸਮ ਵਿਚ ਉਨ੍ਹਾਂ ਨੂੰ ਵੀ ਇਸ ਤ੍ਰਾਸਦੀ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਦੀ ਵੀ ਬਾਂਹ ਫੜੀ ਸੀ। ਇਸ ਲਈ ਅੱਜ ਵੀ ਪੰਜਾਬ ਦੇ ਲੋਕਾਂ ਲਈ ਉਹ ਵੀ ਅੱਗੇ ਆਏ ਹਨ ਅਤੇ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਿਚੋਂ ਰਾਸ਼ਨ ਅਤੇ ਹਰਾ ਚਾਰਾ ਜੋ ਕਿ ਸਰਹੱਦੀ ਪਿੰਡ ਮੁਹਾਰ ਜਮਸ਼ੇਰ ਦੇ ਲੋਕਾਂ ਨੂੰ ਲੋੜੀਂਦਾ ਹੈ, ਲੈ ਕੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਨੇ ਵੀ ਇਸ ਵਿਚ ਸਾਥ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਰਹੱਦੀ ਪਿੰਡਾਂ ਵਿਚ ਲੋਕਾਂ ਨੂੰ ਹਰੇ ਚਾਰੇ ਦੀ ਖਾਸੀ ਜ਼ਰੂਰਤ ਹੈ। ਇਸ ਲਈ ਉਹ ਹਰਾ ਚਾਰਾ ਅਤੇ ਰਾਸ਼ਨ ਲੈ ਕੇ ਜਾ ਰਹੇ ਹਨ। ਇਸ ਮੌਕੇ ਦਵਿੰਦਰ ਸੰਧੂ, ਗੁਰਸੇਵਕ ਸੰਧੂ, ਵੇਦ ਪ੍ਰਕਾਸ਼ ਸਹਾਰਣ, ਕਮਲ ਸਹਾਰਣ, ਵਿਜੈ ਮੈਂਬਰ, ਅਸ਼ਵਨੀ ਮੈਂਬਰ, ਪੰਮਾ ਮਿਸਤਰੀ ਆਦਿ ਹਾਜ਼ਰ ਸਨ, ਫੋਟੋ ਕੈਪਸ਼ਨ -ਪਿੰਡ ਮੁਹਾਰ ਜਮਸ਼ੇਰ ਲਈ ਰਵਾਨਾ ਹੁੰਦੇ ਹੋਏ ਨੌਜਵਾਨ

ਭੁੱਚੋ ਮੰਡੀ (ਪਵਨ ਗੋਇਲ): ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਵਾਸੀਆਂ ਵੱਲੋਂ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਦਿਆਂ ਤੂੜੀ ਵਿੱਚ ਹਰਾ ਚਾਰਾ ਰਲਾ ਕੇ ਗੱਟੇ ਭਰੇ ਗਏ। ਇਨ੍ਹਾਂ ਗੱਟਿਆਂ ਨੂੰ ਲੈ ਕੇ ਪਿੰਡ ਵਾਸੀ ਸਵੇਰੇ ਛੇ ਵਜੇ ਹੜ੍ਹ ਪ੍ਰਭਾਵਿਤ ਇਲਾਕੇ ਸਰਦੂਲਗੜ੍ਹ ਵੱਲ ਰਵਾਨਾ ਹੋਣਗੇ। ਇਸ ਮੌਕੇ ਕਿਸਾਨ ਆਗੂ ਹੁਸ਼ਿਆਰ ਸਿੰਘ, ਇਕਬਾਲ ਭਾਈਕਾ, ਦਵਿੰਦਰ ਸਿੰਘ, ਅਜਮੇਰ ਸਿੰਘ, ਭੋਲਾ ਸਿੰਘ, ਪਾਰਸ ਭਾਈਕਾ, ਮੱਖਣ ਮੈਂਬਰ, ਅਮਨਾ ਸਿੱਧੂ, ਬੋਘਾ ਸਿੰਘ, ਹੈਪੀ ਕੋਹਲੀ ਬਠਿੰਡਾ, ਭੁਪਿੰਦਰ ਧਾਲੀਵਾਲ, ਸੋਨਾ ਭਾਈਕਾ ਅਤੇ ਸਮੂਹ ਨਗਰ ਨਿਵਾਸੀਆਂ ਨੇ ਸੇਵਾ ਨਿਭਾਈ। ਪਿੰਡ ਵਾਸੀਆਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

Advertisement
Tags :
ਸਮਾਜਸੇਵੀਹੜ੍ਹਪੀੜਤਾਂਬਹੁੜੇ
Show comments