ਕਿਸ਼ਨਪੁਰਾ ਕਲਾਂ ਦੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ
ਹਲਕੇ ਦੇ ਪਿੰਡ ਕਿਸ਼ਨਪੁਰਾ ਕਲਾਂ ਦੇ ਕਈ ਪਰਿਵਾਰ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਸਾਰਿਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਲੋਹਗੜ੍ਹ ਨੇ ਕਿਹਾ ਕਿ ਲੋਕਾਂ ਦਾ ਹੁਣ ਦੂਜੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਧਰਮਿੰਦਰ ਸਿੰਘ, ਸ਼ਾਮ ਸਿੰਘ, ਭਿੰਦਰ ਸਿੰਘ ਮੰਮੂ, ਸ਼ਮਸ਼ੇਰ ਸਿੰਘ, ਜਸਵਿੰਦਰ ਸਿੰਘ ‘ਆਪ’ ਤੇ ਯੂਥ ਅਕਾਲੀ ਦਲ ਸਰਕਲ ਪ੍ਰਧਾਨ ਅਮਨਦੀਪ ਸਿੰਘ ਗਰੇਵਾਲ ਅਤੇ ਗੁਰਚਰਨ ਸਿੰਘ ਭੱਟੀ ਸਾਥੀਆਂ ਜਗਜੀਤ ਸਿੰਘ ਜੱਗਾ, ਅਮਰਜੀਤ ਸਿੰਘ ਅੰਬੀ, ਸਤਿਨਾਮ ਸਿੰਘ, ਸੇਵਕ ਸਿੰਘ ਚੋਧਰੀ ਸਣੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਵੱਡਾ ਬਲ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਸੂਬੇ ਦੀ ਫਿਰ ਤੋਂ ਵਾਂਗਡੋਰ ਸੰਭਾਲੇਗੀ।
ਇਸ ਮੌਕੇ ਸਾਬਕਾ ਸਰਪੰਚ ਜਰਨੈਲ ਸਿੰਘ, ਕੈਪਟਨ ਬਹਾਦਰ ਸਿੰਘ, ਸੁਖਮੰਦਕਰ ਸਿੰਘ ਮੰਦਰ ਫ਼ੌਜੀ, ਹਰਜਿੰਦਰ ਸਿੰਘ ਜਿੰਦੂ, ਚਮਕੌਰ ਚੰਦ ਕੌਰੀ, ਅਵਨਿੰਦਰ ਸਿੰਘ ਲੱਕੀ ਖੋਸਾ ਯੂਥ ਪ੍ਰਧਾਨ ਕਾਂਗਰਸ, ਗੁਰਮੇਜ ਮਾਨ, ਸੰਦੀਪ ਸਿੰਘ ਰਾਜਨ, ਅਮਰਜੀਤ ਸਿੰਘ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ।
