ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਅਕਤੀ ਨੇ ਗੁਆਂਢੀ ’ਤੇ ਗੋਲੀ ਚਲਾਈ

ਇੱਥੋਂ ਦੇ ਗੁਰੂ ਅਮਰਦਾਸ ਨਗਰ ਨਿਵਾਸੀ ਇੱਕ ਗੁਆਂਢੀ ਨੇ ਆਪਣੇ ਹੀ ਗੁਆਂਢੀ ਦੇ ਪੱਟ ਵਿੱਚ ਫਾਇਰ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਕਿਸੇ ਵੀ ਗ੍ਰਿਫ਼ਤਾਰੀ...
Advertisement
ਇੱਥੋਂ ਦੇ ਗੁਰੂ ਅਮਰਦਾਸ ਨਗਰ ਨਿਵਾਸੀ ਇੱਕ ਗੁਆਂਢੀ ਨੇ ਆਪਣੇ ਹੀ ਗੁਆਂਢੀ ਦੇ ਪੱਟ ਵਿੱਚ ਫਾਇਰ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਹਾਲੇ ਕਿਸੇ ਵੀ ਗ੍ਰਿਫ਼ਤਾਰੀ ਨਹੀਂ ਹੋਈ। ਜ਼ਖਮੀ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ। ਥਾਣਾ ਸਿਟੀ ਕੋਤਵਾਲੀ ਵਿੱਚ ਦਰਜ ਕੀਤੇ ਗਏ ਕੇਸ ਵਿੱਚ ਸ਼ਿਕਾਇਤਕਰਤਾ ਗਗਨਦੀਪ ਸਿੰਘ ਵਾਸੀ ਗੁਰੂ ਅਮਰਦਾਸ ਨਗਰ ਨੇ ਦੱਸਿਆ ਕਿ ਉਹ ਆਪਣੇ ਮਾਸੜ ਸਮੇਤ ਰਾਤ ਨੂੰ ਰੋਟੀ ਖਾਣ ਮਗਰੋਂ ਗਲੀ ਵਿੱਚ ਸੈਰ ਕਰ ਰਿਹਾ ਸੀ। ਜਦੋਂ ਉਹ ਸੈਰ ਕਰਦੇ ਹੋਏ ਉਸਦੇ ਗੁਆਂਢੀ ਰਮਨਦੀਪ ਸਿੰਘ ਦੇ ਕੋਲ ਦੀ ਲੰਘਣ ਲੱਗੇ ਤਾਂ ਉਸਨੇ ਸ਼ਿਕਾਇਤਕਰਤਾ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਰੋਕਣ ਦੀ ਕੋਸ਼ਿਸ਼ ਕਰਨ ’ਤੇ ਉਸਨੇ ਸ਼ਿਕਾਇਤਕਰਤਾ ਦੇ ਪੱਟ ਵਿੱਚ ਫਾਇਰ ਮਾਰਿਆ। 

Advertisement
Advertisement
Show comments