ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਲੋਟ: ਸੜਕ ਹਾਦਸੇ ’ਚ ਮਾਂ-ਧੀ ਦੀ ਮੌਤ ਤੇ ਦੋ ਜ਼ਖ਼ਮੀ

ਲਖਵਿੰਦਰ ਸਿੰਘ ਮਲੋਟ, 31 ਜਨਵਰੀ ਗੁਰੂਹਰਸਹਾਏ ਨੇੜੇ ਸੜਕ ਹਾਦਸੇ ਵਿਚ ਮਲੋਟ ਵਾਸੀ 35 ਸਾਲਾਂ ਦੀ ਔਰਤ ਅਤੇ ਉਸ ਦੀ 5 ਸਾਲਾਂ ਬੱਚੀ ਦੀ ਮੌਤ ਹੋ ਗਈ। ਹਾਦਸੇ ਵਿਚ ਮ੍ਰਿਤਕ ਔਰਤ ਦੇ ਪਤੀ ਅਤੇ ਸੱਸ ਗੰਭੀਰ ਫੱਟੜ ਹੋ ਗਏ ਹਨ। ਗੁਰਜੀਤ...
Advertisement

ਲਖਵਿੰਦਰ ਸਿੰਘ

ਮਲੋਟ, 31 ਜਨਵਰੀ

Advertisement

ਗੁਰੂਹਰਸਹਾਏ ਨੇੜੇ ਸੜਕ ਹਾਦਸੇ ਵਿਚ ਮਲੋਟ ਵਾਸੀ 35 ਸਾਲਾਂ ਦੀ ਔਰਤ ਅਤੇ ਉਸ ਦੀ 5 ਸਾਲਾਂ ਬੱਚੀ ਦੀ ਮੌਤ ਹੋ ਗਈ। ਹਾਦਸੇ ਵਿਚ ਮ੍ਰਿਤਕ ਔਰਤ ਦੇ ਪਤੀ ਅਤੇ ਸੱਸ ਗੰਭੀਰ ਫੱਟੜ ਹੋ ਗਏ ਹਨ। ਗੁਰਜੀਤ ਮੋਟਰ ਗੈਰਜ ਦੇ ਮਾਲਕ ਅਤੇ ਦਵਿੰਦਰਾ ਰੋਡ ਗਲੀ ਨੰਬਰ 10 ਦੇ ਵਸਨੀਕ ਗੁਰਜੀਤ ਸਿੰਘ ਆਪਣੇ ਗੁਰੂਹਰਸਹਾਇ ਵਾਸੀ ਸਹੁਰੇ ਦੇ ਦੇਹਾਂਤ ਤੋ ਬਾਅਦ ਸਸਕਾਰ ਕਰਕੇ ਪਤਨੀ ਸੁਖਮੀਤ ਕੌਰ, 5 ਸਾਲਾ ਪੁੱਤਰੀ ਨਿਮਰਤ ਕੌਰ ਆਪਣੀ ਮਾਤਾ ਅਤੇ ਬੇਟੇ ਨਾਲ ਕਾਰ ’ਤੇ ਵਾਪਸ ਮਲੋਟ ਆ ਰਿਹਾ ਸੀ ਅਤੇ ਗੁਰੂਹਰਸਹਾਏ ਨੇੜੇ ਪਿੰਡ ਝੰਡੂ ਵਾਲਾ ਦੇ ਕੋਲ ਹਾਦਸੇ ਵਿਚ ਸੁਖਮੀਤ ਕੌਰ ਅਤੇ ਨਿਮਰਤ ਕੌਰ ਦੀ ਮੌਤ ਹੋ ਗਈ, ਜਦਕਿ ਗੁਰਜੀਤ ਸਿੰਘ ਅਤੇ ਉਸ ਦੇ ਮਾਤਾ ਗੰਭੀਰ ਫੱਟੜ ਹੋ ਗਏ।

Advertisement
Show comments