ਮਹੇਸ਼ ਕੁਮਾਰ ਬਣੇ ਪਿੰਡ ਨੀਮਲਾ ਦੇ ਸਰਪੰਚ
ਵਿਰੋਧੀ ਨੂੰ 266 ਵੋਟਾਂ ਨਾਲ ਹਰਾਇਆ
Advertisement
ਪੱਤਰ ਪ੍ਰੇਰਕ
ਏਲਨਾਬਾਦ, 16 ਜੂਨ
Advertisement
ਹਲਕੇ ਦੇ ਪਿੰਡ ਨੀਮਲਾ ਵਿੱਚ ਅੱਜ ਸਰਪੰਚ ਦੇ ਅਹੁਦੇ ਲਈ ਹੋਈ ਜ਼ਿਮਨੀ ਚੋਣ ਵਿੱਚ ਮਹੇਸ਼ ਕੁਮਾਰ ਨੇ ਆਪਣੇ ਵਿਰੋਧੀ ਪਾਲਾ ਰਾਮ ਨੂੰ 266 ਵੋਟਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ ਹੈ। ਜ਼ਿਕਰਯੋਗ ਹੈ ਕਿ ਸਰਪੰਚ ਬ੍ਰਿਜ ਲਾਲ ਦੀ ਮੌਤ ਤੋਂ ਬਾਅਦ ਖਾਲੀ ਹੋਏ ਸਰਪੰਚ ਦੇ ਅਹੁਦੇ ਲਈ ਅੱਜ ਵੋਟਾਂ ਪਈਆਂ ਜਿਸ ਦੌਰਾਨ ਸਾਬਕਾ ਸਰਪੰਚ ਸਵਰਗੀ ਬ੍ਰਿਜ ਲਾਲ ਦੇ ਪੁੱਤਰ ਮਹੇਸ਼ ਕੁਮਾਰ ਨੇ ਜਿੱਤ ਦਰਜ ਕੀਤੀ। ਇਸ ਦੌਰਾਨ ਪਿੰਡ ਦੀਆਂ ਕੁੱਲ 2789 ਵੋਟਾਂ ਵਿੱਚੋਂ 2583 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ ਮਹੇਸ਼ ਕੁਮਾਰ ਨੂੰ 1416, ਪਾਲਾ ਰਾਮ ਨੂੰ 1150, ਪਵਨ ਕੁਮਾਰ ਨੂੰ 10 ਵੋਟ ਮਿਲੇ ਜਦਕਿ 7 ਵੋਟਰਾਂ ਨੇ ‘ਨੋਟਾ’ ਦਾ ਇਸਤੇਮਾਲ ਕੀਤਾ। ਮਹੇਸ਼ ਕੁਮਾਰ 266 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਇਸ ਮੌਕੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਵੋਟਿੰਗ ਦੌਰਾਨ ਡੀਐੱਸਪੀ ਸੰਜੀਵ ਬਲਿਹਾਰਾ ਅਤੇ ਥਾਣਾ ਮੁਖੀ ਸੁਰਿੰਦਰ ਕੁਮਾਰ ਦੀ ਦੇਖ-ਰੇਖ ਵਿੱਚ ਭਾਰੀ ਪੁਲੀਸ ਫੋਰਸ ਤਾਇਨਾਤ ਰਹੀ।
Advertisement
