ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਫਟਬਾਲ ਮੁਕਾਬਲਿਆਂ ’ਚ ਲੁਧਿਆਣਾ ਅੱਵਲ

ਐੱਸ ਐੱਸ ਐੱਮ ਗਰੁੱਪ ਆਫ ਸਕੂਲ ਕੱਸੋਆਣਾ ਵਿੱਚ 33ਵੇਂ ਸਾਫਟਬਾਲ ਸੀਨੀਅਰ ਰਾਜ ਪੱਧਰੀ ਮੁਕਾਬਲੇ ਅੱਜ ਮੁਕੰਮਲ ਹੋਏ। ਪੰਜਾਬ ਸਾਫਟਬਾਲ ਐਸੋਸੀਏਸ਼ਨ ਦੇ ਸਕੱਤਰ ਸੁਖਰਾਮ ਸਿੰਘ ਦੀ ਰਹਿਨੁਮਾਈ ਹੇਠ ਹੋਏ ਇਨ੍ਹਾਂ ਮੁੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ।...
ਜੇਤੂ ਖਿਡਾਰੀਆਂ ਨਾਲ ਡਾ. ਰਾਮੇਸ਼ਵਰ ਸ਼ਰਮਾ ,ਚੇਅਰਮੈਨ ਕੰਵਲਜੀਤ ਸਿੰਘ ਗਿੱਲ ਅਤੇ ਹੋਰ।
Advertisement

ਐੱਸ ਐੱਸ ਐੱਮ ਗਰੁੱਪ ਆਫ ਸਕੂਲ ਕੱਸੋਆਣਾ ਵਿੱਚ 33ਵੇਂ ਸਾਫਟਬਾਲ ਸੀਨੀਅਰ ਰਾਜ ਪੱਧਰੀ ਮੁਕਾਬਲੇ ਅੱਜ ਮੁਕੰਮਲ ਹੋਏ। ਪੰਜਾਬ ਸਾਫਟਬਾਲ ਐਸੋਸੀਏਸ਼ਨ ਦੇ ਸਕੱਤਰ ਸੁਖਰਾਮ ਸਿੰਘ ਦੀ ਰਹਿਨੁਮਾਈ ਹੇਠ ਹੋਏ ਇਨ੍ਹਾਂ ਮੁੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਖੇਡ ਮੁਕਾਬਲਿਆਂ ਦਾ ਪ੍ਰਬੰਧ ਸਕੂਲ ਦੇ ਮੁਖੀ ਕੰਵਲਜੀਤ ਸਿੰਘ ਗਿੱਲ ਦੇ ਨਿਰਦੇਸ਼ਾਂ ਹੇਠ ਪ੍ਰਿੰਸੀਪਲ

ਰਵਿੰਦਰ ਸਿੰਘ ਆਦਿ ਵੱਲੋਂ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿੱਚ ਔਰਤਾਂ ਦੇ ਵਰਗ ਵਿੱਚੋਂ ਪਹਿਲੇ ਸਥਾਨ ’ਤੇ ਜ਼ਿਲ੍ਹਾ ਲੁਧਿਆਣਾ, ਦੂਜੇ ’ਤੇ ਜਲੰਧਰ ਅਤੇ ਤੀਜੇ ’ਤੇ ਫਿਰੋਜ਼ਪੁਰ ਰਿਹਾ। ਮਰਦਾਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਲੁਧਿਆਣਾ, ਦੂਜਾ ਸਥਾਨ ਪਟਿਆਲਾ ਅਤੇ ਤੀਜਾ  ਸਥਾਨ ਅੰਮ੍ਰਿਤਸਰ ਸਾਹਿਬ ਦੇ ਖਿਡਾਰੀਆਂ ਨੇ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਡੀ ਪੀ ਗੁਰਿੰਦਰ ਸਿੰਘ ਹਰਦਾਸਾ, ਹਰਸਿਮਰਨ ਸਿੰਘ, ਸੁੰਦਰ ਸਿੰਘ ਕੱਸੋਆਣਾ, ਗੌਰਵ ਵਿਰਦੀ ਪਟਿਆਲਾ ਆਦਿ ਦਾ ਯੋਗਦਾਨ ਰਿਹਾ। ਸਮਾਪਤੀ ਦਿਹਾੜੇ ਤੇ ਹਿਸਾਰ ਯੂਨੀਵਰਸਿਟੀ ਹਰਿਆਣਾ ਦੇ ਪੂਰਵ ਵਾਈਸ ਚਾਂਸਲਰ ਡਾ. ਰਾਮੇਸ਼ਵਰ ਸ਼ਰਮਾ ਨੇ ਉਚੇਚੇ ਤੌਰ ’ਤੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਮੈਂਬਰ ਬਲਜਿੰਦਰ ਸਿੰਘ, ਸਤਨਾਮ ਸਿੰਘ ਗਿੱਲ ਅਤੇ ਨੰਬਰਦਾਰ ਸੁਰਿੰਦਰਪਾਲ ਸਿੰਘ ਗਿੱਲ ਵੀ ਹਾਜ਼ਰ ਸਨ।

Advertisement

Advertisement
Show comments