ਸਕੂਲ ’ਚ ਲਿਟਲ ਫਲਾਵਰ ਦਿਵਸ ਮਨਾਇਆ
ਲਿਟਲ ਫਲਾਵਰ ਸਕੂਲ, ਮੁੱਦਕੀ ਵਿਚ ਗਾਂਧੀ ਜੈਅੰਤੀ ਅਤੇ ਸੰਤ ਲਿਟਲ ਫਲਾਵਰ ਦਿਵਸ ਮਨਾਇਆ ਗਿਆ। ਸੰਤ ਲਿਟਲ ਫਲਾਵਰ ਦੇ ਨਾਮ ’ਤੇ ਹੋਂਦ ਵਿਚ ਆਏ ਸਕੂਲ ਦਾ ਅੱਜ ਸਕੂਲ ਦਿਵਸ ਵੀ ਹੈ। ਪ੍ਰਿੰਸੀਪਲ ਰੈਵ. ਸਿਸਟਰ ਐਨ ਮੈਰੀ ਨੇ ਕਿਹਾ ਕਿ ਸੰਤ ਲਿਟਲ...
Advertisement
ਲਿਟਲ ਫਲਾਵਰ ਸਕੂਲ, ਮੁੱਦਕੀ ਵਿਚ ਗਾਂਧੀ ਜੈਅੰਤੀ ਅਤੇ ਸੰਤ ਲਿਟਲ ਫਲਾਵਰ ਦਿਵਸ ਮਨਾਇਆ ਗਿਆ। ਸੰਤ ਲਿਟਲ ਫਲਾਵਰ ਦੇ ਨਾਮ ’ਤੇ ਹੋਂਦ ਵਿਚ ਆਏ ਸਕੂਲ ਦਾ ਅੱਜ ਸਕੂਲ ਦਿਵਸ ਵੀ ਹੈ। ਪ੍ਰਿੰਸੀਪਲ ਰੈਵ. ਸਿਸਟਰ ਐਨ ਮੈਰੀ ਨੇ ਕਿਹਾ ਕਿ ਸੰਤ ਲਿਟਲ ਫਲਾਵਰ ਅਤੇ ਮਹਾਤਮਾ ਗਾਂਧੀ ਵਰਗੀਆਂ ਮਹਾਨ ਹਸਤੀਆਂ ਦੇ ਆਦਰਸ਼ਕ ਜੀਵਨ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ’ਤੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਸਰਗਰਮੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਦਿਹਾੜੇ ਦੀ ਰੂਹ ਨੂੰ ਦਰਸਾਇਆ ਗਿਆ। ਮਹਾਤਮਾ ਗਾਂਧੀ ਦੀ ਜੀਵਨੀ ਅਤੇ ਉਪਦੇਸ਼ਾਂ ’ਤੇ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਸੇਂਟ ਥਰੇਸ ਅਤੇ ਮਹਾਤਮਾ ਗਾਂਧੀ ਦੇ ਚਿੱਤਰਾਂ ਨੂੰ ਫੁੱਲ ਭੇਟ ਕੀਤੇ ਗਏ। ਅੰਤ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮਿਠਾਈਆਂ ਵੰਡੀਆਂ ਗਈਆਂ।
Advertisement
Advertisement