ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ’ਚ ਸਾਹਿਤਕ ਮਿਲਣੀ
ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਵਿੱਚ ਅੱਜ ਹੈੱਡਮਾਸਟਰ ਵਿਸ਼ੇਸ਼ ਸਚਦੇਵਾ ਦੀ ਅਗਵਾਈ ਹੇਠ ਇੱਕ ਸਾਹਿਤਕ ਮਿਲਣੀ ਕਰਵਾਈ ਗਈ। ਇਸ ਦੌਰਾਨ ਉੱਘੇ ਬਾਲ-ਲੇਖਕ ਗੋਗੀ ਜ਼ੀਰਾ ਦੀ ਚੌਥੀ ਪੁਸਤਕ ‘ਅੱਧੀ ਛੁੱਟੀ’ ਰਿਲੀਜ਼ ਕੀਤੀ ਗਈ। ਸਾਹਿਤਕਾਰ ਗੁਰਚਰਨ ਨੂਰਪੁਰ, ਹੈੱਡ ਮਾਸਟਰ ਵਿਸ਼ੇਸ਼ ਸਚਦੇਵਾ, ਅਮਰਜੀਤ...
Advertisement
ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਵਿੱਚ ਅੱਜ ਹੈੱਡਮਾਸਟਰ ਵਿਸ਼ੇਸ਼ ਸਚਦੇਵਾ ਦੀ ਅਗਵਾਈ ਹੇਠ ਇੱਕ ਸਾਹਿਤਕ ਮਿਲਣੀ ਕਰਵਾਈ ਗਈ। ਇਸ ਦੌਰਾਨ ਉੱਘੇ ਬਾਲ-ਲੇਖਕ ਗੋਗੀ ਜ਼ੀਰਾ ਦੀ ਚੌਥੀ ਪੁਸਤਕ ‘ਅੱਧੀ ਛੁੱਟੀ’ ਰਿਲੀਜ਼ ਕੀਤੀ ਗਈ। ਸਾਹਿਤਕਾਰ ਗੁਰਚਰਨ ਨੂਰਪੁਰ, ਹੈੱਡ ਮਾਸਟਰ ਵਿਸ਼ੇਸ਼ ਸਚਦੇਵਾ, ਅਮਰਜੀਤ ਸਨ੍ਹੇਰਵੀ ਦਲਜੀਤ ਰਾਏ ਕਾਲੀਆ ਅਤੇ ਪ੍ਰਤਾਪ ਸਿੰਘ ਹੀਰਾ ਵੱਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਇਸ ਮੌਕੇ ਕਵੀ ਦਰਬਾਰ ਵਿੱਚ ਸੁਖਰਾਜ ਸਿੰਘ ਜ਼ੀਰਾ, ਰਾਜ ਕੁਮਾਰ ਅਰੋੜਾ, ਹਰਪਾਲ ਸਿੰਘ ਮਨੇਸ ,ਹਰਮਨਜੀਤ ਕੌਰ, ਅਮਰਜੀਤ ਅਮਰਜੀਤ ਸਨ੍ਹੇਰਵੀ ਅਤੇ ਜਰਨੈਲ ਸਿੰਘ ਭੁੱਲਰ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਟੇਜ ਸਕੱਤਰ ਦੀ ਭੂਮਿਕਾ ਜਰਨੈਲ ਸਿੰਘ ਭੁੱਲਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹਰਪਾਲ ਸਿੰਘ ਮਨੇਸ, ਰਾਜ ਕੁਮਾਰ ਅਰੋੜਾ, ਬਲਜੀਤ ਸਿੰਘ, ਗੁਰਪਾਲ ਸਿੰਘ, ਰਾਜਨਪ੍ਰੀਤ ਸਿੰਘ, ਰੋਹਿਤ ਕੁਮਾਰ, ਪਰਮਿੰਦਰ ਕੌਰ, ਰਾਜਵਿੰਦਰ ਕੌਰ, ਸਰਬਜੀਤ ਸਿੰਘ ਕਲਸੀ, ਰਾਜਵਿੰਦਰ ਕੌਰ, ਹਰਦੀਪ ਸਿੰਘ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
Advertisement
Advertisement