ਪਲਾਟ ’ਚ ਖੜ੍ਹੀ ਕਾਰ ਵਿੱਚੋਂ ਸ਼ਰਾਬ ਬਰਾਮਦ
ਅਬੋਹਰ ’ਚ ਇੱਕ ਪੈਲੇਸ ਦੇ ਪਿੱਛੇ ਇੱਕ ਖਾਲੀ ਪਲਾਟ ’ਚ ਖੜ੍ਹੀ ਇੱਕ ਕਾਰ ਵਿੱਚੋਂ ਲਗਪਗ 38 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਆਬਕਾਰੀ ਵਿਭਾਗ ਦੀ ਟੀਮ ਵੱਲੋਂ ਥਾਣਾ ਨੰਬਰ 2 ਨੂੰ ਸੂਚਿਤ ਕਰਨ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰ...
Advertisement
ਅਬੋਹਰ ’ਚ ਇੱਕ ਪੈਲੇਸ ਦੇ ਪਿੱਛੇ ਇੱਕ ਖਾਲੀ ਪਲਾਟ ’ਚ ਖੜ੍ਹੀ ਇੱਕ ਕਾਰ ਵਿੱਚੋਂ ਲਗਪਗ 38 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਆਬਕਾਰੀ ਵਿਭਾਗ ਦੀ ਟੀਮ ਵੱਲੋਂ ਥਾਣਾ ਨੰਬਰ 2 ਨੂੰ ਸੂਚਿਤ ਕਰਨ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਤੇ ਨਾਜਾਇਜ਼ ਸ਼ਰਾਬ ਨੂੰ ਜ਼ਬਤ ਕਰ ਲਈ। ਆਬਕਾਰੀ ਵਿਭਾਗ ਦੇ ਇੰਸਪੈਕਟਰ ਦੇ ਬਿਆਨਾਂ ’ਤੇ ਪੁਲੀਸ ਨੇ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਕਾਰ ਨੰਬਰ ਦੇ ਆਧਾਰ ’ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਆਬਕਾਰੀ ਇੰਸਪੈਕਟਰ ਗੁਰਬਖਸ਼ ਸਿੰਘ ਲੰਘੀ ਰਾਤ ਪੁਲੀਸ ਟੀਮ ਨਾਲ ਹਨੂੰਮਾਨਗੜ੍ਹ ਰੋਡ ਤੇ ਗਸ਼ਤ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੂੰ ਹੋਟਲ ਹੈਵਨਵਿਊ ਦੇ ਪਿੱਛੇ ਪਲਾਟ ’ਚ ਖੜ੍ਹੀ ਕਾਰ ਵਿੱਚੋਂ ਉਕਤ ਸ਼ਰਾਬ ਮਿਲੀ। ਬਰਾਮਦ ਸ਼ਰਾਬ ’ਚ ਪੰਜਾਬ ਖਾਸਾ ਸੰਤਰਾ ਸ਼ਰਾਬ ਦੀਆਂ 34 ਪੇਟੀਆਂ, ਪੰਜਾਬ ਰਾਂਝਾ ਸੋਫੀ ਦੇਸੀ ਦੀਆਂ 3 ਪੇਟੀਆਂ ਅਤੇ ਪੰਜਾਬ ਵੋਡਕਾ ਦੀ 1 ਪੇਟੀ ਸ਼ਾਮਲ ਹੈ।
Advertisement
Advertisement
