ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਲਵਾ ਖੇਤਰ ’ਚ ਲਿੰਕ ਸੜਕਾਂ ਦੀ 15 ਸਾਲ ਤੋਂ ਨਹੀਂ ਹੋਈ ਮੁਰੰਮਤ: ਬਣਾਂਵਾਲੀ

ਵਿਧਾਇਕ ਵੱਲੋਂ ਸੱਤ ਸੜਕਾਂ ਦੇ ਨੀਂਹ ਪੱਥਰ
ਪੇਂਡੂ ਲਿੰਕ ਸੜਕ ਦਾ ਨੀਂਹ ਪੱਥਰ ਰੱਖਦੇ ਹੋਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ। 
Advertisement

ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ 5 ਕਰੋੜ 96 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੇ ਬਣ ਚੁੱਕੀਆਂ ਸੜਕਾਂ ਦਾ ਉਦਘਾਟਨ ਕੀਤਾ।

ਵਿਧਾਇਕ ਗੁਰਪ੍ਰੀਤ ਬਣਾਂਵਾਲੀ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਅਨੇਕਾਂ ਪੇਂਡੂ ਲਿੰਕ ਸੜਕਾਂ ਦਾ ਪਿਛਲੇ 15 ਸਾਲਾਂ ਤੋਂ ਕੋਈ ਮੁਰੰਮਤ ਨਹੀਂ ਹੋਈ ਹੈ ਅਤੇ ਨਾ ਹੀ ਨਵੀਆਂ ਬਣੀਆਂ ਹਨ, ਜਿਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਸਭ ਤੋਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੀ ਆਮਦਨ ਵਿੱਚ ਵਾਧਾ ਹੋਣ ਤੋਂ ਬਾਅਦ ਹੁਣ ਪੇਂਡੂ ਸੜਕਾਂ ਦੀ ਮੁਰੰਮਤ ’ਤੇ ਲਗਾਤਾਰ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਸੂਬੇ ਭਰ ਦੀਆਂ 19000 ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜ੍ਹਕਾਂ ਦੀ ਰਿਪੇਅਰ ਤੇ ਅੱਪਗ੍ਰੇਡੇਸ਼ਨ ਅਧੀਨ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਹਲਕਾ ਸਰਦੂਲਗੜ੍ਹ ਦੀਆਂ 5 ਕਰੋੜ 96 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ।

Advertisement

ਉਨ੍ਹਾਂ ਦੱਸਿਆ ਕਿ ਪਿੰਡ ਬੁਰਜ ਭਲਾਈਕੇ ਤੋਂ ਝੇਰਿਆਵਾਲੀ ਸੜਕ ’ਤੇ 86.77 ਲੱਖ, ਫਿਰਨੀ ਝੇਰਿਆਵਾਲੀ 24.92 ਲੱਖ, ਮੀਆਂ ਤੋਂ ਟਾਂਡੀਆਂ ਸੜਕ (ਫਿਰਨੀ ਮੀਆਂ ਅਤੇ ਟਾਂਡੀਆਂ ) 1 ਕਰੋੜ 13 ਲੱਖ, ਝੇਰਿਆਵਾਲੀ ਤੋਂ ਟਾਂਡੀਆਂ ਸੜਕ 62.24 ਲੱਖ, ਟਾਂਡੀਆਂ ਤੋਂ ਪੇਰੋਂ 1 ਕਰੋੜ 39 ਲੱਖ, ਪੇਰੋਂ ਤੋਂ ਬਹਿਣੀਵਾਲ ਸੜਕ 57.51 ਲੱਖ, ਬਹਿਣੀਵਾਲ ਤੋਂ ਧਿੰਗੜ ਸੜਕ 1 ਕਰੋੜ 13 ਲੱਖ ਰੁਪਏ ਦੀ ਲਾਗਤ ਆਈ ਹੈ।

ਇਸ ਮੌਕੇ ਐੱਸ ਡੀ ਓ ਚਮਕੌਰ ਸਿੰਘ ,ਜੇ ਈ, ਪਿੰਡਾਂ ਦੇ ਸਰਪੰਚ-ਪੰਚ, ਸਮੂਹ ਪੰਚਾਇਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ।

Advertisement
Show comments