ਲਿਬਰੇਸ਼ਨ ਵੱਲੋਂ ਚੀਫ ਜਸਟਿਸ ਦੇ ਅਪਮਾਨ ਦੀ ਨਿਖੇੇਧੀ
ਸੀਪੀਆਈ (ਐੱਮਐੱਲ) ਲਿਬਰੇਸ਼ਨ ਵੱਲੋਂ ਅਦਾਲਤ ਵਿੱਚ ਬੈਠੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀਆਰ ਗਵੱਈ ਵੱਲ ਹਿੰਦੂਤਵੀ ਵਿਚਾਰਧਾਰਾ ਦੇ ਇਕ ਕੱਟੜਪੰਥੀ ਵਕੀਲ ਵਲੋਂ ਜੁੱਤੀ ਸੁੱਟਣ, ਹਰਿਆਣਾ ਪੁਲੀਸ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਵਲੋਂ ਡੀਜੀਪੀ ਤੇ ਹੋਰ ਸੀਨੀਅਰ ਪੁਲੀਸ ਅਫਸਰਾਂ ਵਲੋਂ ਉਸ...
Advertisement
ਸੀਪੀਆਈ (ਐੱਮਐੱਲ) ਲਿਬਰੇਸ਼ਨ ਵੱਲੋਂ ਅਦਾਲਤ ਵਿੱਚ ਬੈਠੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀਆਰ ਗਵੱਈ ਵੱਲ ਹਿੰਦੂਤਵੀ ਵਿਚਾਰਧਾਰਾ ਦੇ ਇਕ ਕੱਟੜਪੰਥੀ ਵਕੀਲ ਵਲੋਂ ਜੁੱਤੀ ਸੁੱਟਣ, ਹਰਿਆਣਾ ਪੁਲੀਸ ਦੇ ਏਡੀਜੀਪੀ ਵਾਈ ਪੂਰਨ ਕੁਮਾਰ ਵਲੋਂ ਡੀਜੀਪੀ ਤੇ ਹੋਰ ਸੀਨੀਅਰ ਪੁਲੀਸ ਅਫਸਰਾਂ ਵਲੋਂ ਉਸ ਨੂੰ ਲਗਾਤਾਰ ਜਾਤੀ ਆਧਾਰ ’ਤੇ ਪ੍ਰੇਸ਼ਾਨ ਅਤੇ ਅਪਮਾਨਤ ਕਰਨ ਤੋਂ ਤੰਗ ਆਕੇ ਖੁਦਕੁਸ਼ੀ ਕਰ ਲੈਣ ਅਤੇ ਰਾਏ ਬਰੇਲੀ ਵਿੱਚ ਹਰੀ ਓਮ ਨਾਮਕ ਇੱਕ ਦਲਿਤ ਨੌਜਵਾਨ ਨੂੰ ਭੀੜ ਵਲੋਂ ਮਾਰ ਕੁੱਟਕੇ ਕਤਲ ਕਰ ਦੇਣ ਨੂੰ ਬੇਹੱਦ ਗੰਭੀਰ ਮਾਮਲੇ ਕਰਾਰ ਦਿੰਦਿਆਂ ਅਤੇ ਇਨ੍ਹਾਂ ਵਾਰਦਾਤਾਂ ਦੀ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਇਹ ਘਟਨਾਵਾਂ ਸੰਘ ਬੀਜੇਪੀ ਦੀ ਦਲਿਤ ਵਿਰੋਧੀ ਉੱਚ ਜਾਤੀ ਮਾਨਸਿਕਤਾ ਨੂੰ ਸਰਪ੍ਰਸਤੀ ਦੇਣ ਦਾ ਨਤੀਜਾ ਹਨ ਅਤੇ ਦੇਸ਼ ਦੇ ਸਮੁੱਚੇ ਇਨਸਾਫ਼ ਪਸੰਦ ਤੇ ਜਮਹੂਰੀ ਲੋਕਾਂ ਵਲੋਂ ਅਜਿਹੀਆਂ ਘਟਨਾਵਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
Advertisement
Advertisement