ਮਰਹੂਮ ਕਰਮਜੀਤ ਕੌਰ ਦੀਆਂ ਅੱਖਾਂ ਪਰਿਵਾਰ ਵੱਲੋਂ ਦਾਨ
ਭੁੱਚੋ ਮੰਡੀ: ਇੱਥੇ ਵਾਰਡ ਨੰਬਰ ਇੱਕ ਵਿੱਚ ਅਕਾਲ ਚਲਾਣਾ ਕਰ ਗਈ ਕਰਮਜੀਤ ਕੌਰ ਪਤਨੀ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀਆਂ ਅੱਖਾਂ ਦਾਨ ਕੀਤੀਆਂ ਹਨ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਦੀ ਟੀਮ ਨੇ ਪਰਿਵਾਰ ਨੂੰ ਅੱਖਾਂ ਦਾਨ...
Advertisement
ਭੁੱਚੋ ਮੰਡੀ:
ਇੱਥੇ ਵਾਰਡ ਨੰਬਰ ਇੱਕ ਵਿੱਚ ਅਕਾਲ ਚਲਾਣਾ ਕਰ ਗਈ ਕਰਮਜੀਤ ਕੌਰ ਪਤਨੀ ਗਿਆਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀਆਂ ਅੱਖਾਂ ਦਾਨ ਕੀਤੀਆਂ ਹਨ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਦੀ ਟੀਮ ਨੇ ਪਰਿਵਾਰ ਨੂੰ ਅੱਖਾਂ ਦਾਨ ਲਈ ਪ੍ਰੇਰਿਤ ਕੀਤਾ ਸੀ। ਇਸ ਮੌਕੇ ਮਲੋਟ ਤੋਂ ਪਹੁੰਚੇ ਸੋਨੂ ਇੰਸਾਂ ਨੇ ਅੱਖਾਂ ਹਾਸਲ ਕਰਕੇ ਹਸਪਤਾਲ ਪਹੁੰਚਾ ਦਿੱਤੀਆਂ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਵੱਲੋਂ ਅੱਖਾਂ ਦਾਨ ਕਰਨ ਨਾਲ ਦੋ ਵਿਅਕਤੀ ਇਸ ਰੰਗਲੀ ਦੁਨੀਆਂ ਨੂੰ ਦੇਖਣ ਦੇ ਯੋਗ ਹੋ ਜਾਂਦੇ ਹਨ। ਇਸ ਮੌਕੇ ਵੈੱਲਫੇਅਰ ਫੋਰਸ ਦੇ ਰਾਜੇਸ ਲਡਵਾਲ, ਵਿਕਰਮ ਇੰਸਾ, ਰਾਜ ਸ਼ਰਮਾ, ਵਿੰਦਰ ਇੰਸਾ, ਬਿੱਟੂ, ਲੱਡੂ ਸਿੰਘ, ਸਿੰਕਦਰ ਸਿੰਘ, ਨਿੱਕਾ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement