ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੜਕ ਦੀ ਧੀਮੀ ਗਤੀ ਨਾਲ ਹੋ ਰਹੀ ਉਸਾਰੀ ਕਾਰਨ ਲੋਕ ਪ੍ਰੇਸ਼ਾਨ

ਸ਼ਹਿਰ ਵਾਸੀਆਂ ਵੱਲੋਂ ਕੰਮ ਵਿੱਚ ਤੇਜ਼ੀ ਲਿਆਉਣ ਦੀ ਮੰਗ
Advertisement
ਨਗਰ ਕੌਂਸਲ ਤਪਾ ਵੱਲੋਂ ਕਰਵਾਏ ਜਾ ਰਹੇ ਉਸਾਰੀ ਕਾਰਜਾਂ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਧੂੜ ਮਿੱਟੀ ਕਾਫ਼ੀ ਉਡਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਤੁਰੰਤ ਠੇਕੇਦਾਰ ਨੂੰ ਹਦਾਇਤ ਕਰਕੇ ਸੜਕ ’ਤੇ ਲੁੱਕ ਜਾਂ ਇੰਟਰਲਾਕਿੰਗ ਟਾਈਲਾਂ ਦਾ ਕੰਮ ਸ਼ੁਰੂ ਕੀਤੀ ਜਾਵੇ। ਐਡਵੋਕੇਟ ਜਨਕ ਰਾਜ ਗਾਰਗੀ ਨੇ ਦੱਸਿਆ ਕਿ ਲਗਪਗ 20 ਦਿਨ ਪਹਿਲਾਂ ਇਸ ਸੜਕ ਦੀ ਪੁਟਾਈ ਕੀਤੀ ਗਈ ਸੀ ਪਰ ਅਜੇ ਤੱਕ ਇਸ ’ਤੇ ਮੋਟਾ ਪੱਥਰ ਨਹੀਂ ਪਾਇਆ ਗਿਆ। ਇਸ ਕਾਰਨ ਦਿਨ-ਰਾਤ ਲੰਘਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਠੇਕੇਦਾਰ ਵੱਲੋਂ ਮੀਂਹ ਅਤੇ ਘਰਾਂ ਦੇ ਪਾਣੀ ਦੀ ਨਿਕਾਸੀ ਲਈ ਡੱਗ ਬਣਾ ਕੇ ਪਾਈਪਾਂ ਪਾਉਣੀਆਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਤੇ ਅਜੇ ਸਮਾਂ ਲੱਗੇਗਾ। ਐਡਵੋਕੇਟ ਗਾਰਗੀ ਨੇ ਦੱਸਿਆ ਕਿ ਉਸਾਰੀ ਕੰਮ ਬਹੁਤ ਧੀਮੀ ਗਤੀ ਨਾਲ ਚੱਲ ਰਿਹਾ ਹੈ। ਇਸ ਸੜਕ ’ਤੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ, ਜਿਸ ’ਤੇ ਸਾਰੇ ਪਾਸੇ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੀ ਮੰਗ ਹੈ ਕਿ ਇਸ ਕੰਮ ਨੂੰ ਤੇਜ਼ੀ ਨਾਲ ਸਿਰੇ ਚੜ੍ਹਾਇਆ ਜਾਵੇ, ਕਿਉਂਕਿ ਅਗਲੇ ਕੁਝ ਦਿਨਾਂ ਵਿੱਚ ਬਰਸਾਤ ਪੈਣ ਦੇ ਆਸਾਰ ਹਨ,ਜਿਸ ਕਾਰਨ ਪਾਇਆ ਹੋਇਆ ਮੋਟਾ ਪੱਥਰ ਬਾਹਰ ਨਿਕਲਕੇ ਲੰਘਣ ਵਾਲੇ ਲੋਕਾਂ ਲਈ ਮੁਸੀਬਤ ਨਾ ਬਣ ਜਾਵੇ। ਠੇਕੇਦਾਰ ਦੇ ਮੁਨਸ਼ੀ ਨੇ ਦੱਸਿਆ ਕਿ ਡੱਗਾਂ ਦਾ ਕੰਮ ਇੱਕ ਹਫਤੇ ਦੇ ਅੰਦਰ-ਅੰਦਰ ਨਿਪਟਾ ਦਿੱਤਾ ਜਾਵੇਗਾ, ਫਿਰ ਇੰਟਰਲਾਕਿੰਗ ਟਾਈਲਾਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ।

 

Advertisement

Advertisement
Show comments