ਗਿੱਦੜਬਾਹਾ ਦੀ ਕ੍ਰਿਤਿਕਾ ਅਗਰਵਾਲ ਦਾ ਨੀਟ ਪੀਜੀ ’ਚ 73ਵਾਂ ਰੈਂਕ
ਪ੍ਰੇਮ ਸਿੰਗਲਾ ਬੰਟੀ ਦੀ ਧੀ ਕ੍ਰਿਤਿਕਾ ਨੇ ਨੀਟ ਪੀਜੀ ਵਿੱਚ ਦੇਸ਼ ਭਰ ’ਚੋਂ 73ਵਾਂ ਰੈਂਕ ਹਾਸਲ ਕੀਤਾ ਹੈ। ਕ੍ਰਿਤਿਕਾ ਨੇ ਦੱਸਿਆ ਕਿ ਉਸ ਨੇ ਦਸਵੀਂ ਜੇਐੱਨਜੇ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਅਤੇ ਬਾਰ੍ਹਵੀਂ ਸਨਾਵਰ ਸਕੂਲ ਬਠਿੰਡਾ ਤੋਂ ਪਾਸ ਕੀਤੀ। ਉਸ ਨੇ ਆਖਿਆ ਕਿ ਨੀਟ ’ਚ 523ਵਾਂ ਰੈਂਕ (ਸਾਲ 2019) ਹਾਸਲ ਕੀਤਾ ਸੀ ਜਦਕਿ ਨੀਟ ਪੀਜੀ ’ਚ ਉਸ ਨੇ 73ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ ਦੱਸਿਆ ਕਿ ਐੱਮਬੀਬੀਐੱਸ ਦੀ ਪੜ੍ਹਾਈ ਉਸ ਨੇ ਸਵਾਈ ਮਾਨ ਸਿੰਘ ਮੈਡੀਕਲ ਕਾਲਜ, ਜੈਪੁਰ ਤੋਂ ਕੀਤੀ। ਕ੍ਰਿਤਿਕਾ ਰੇਡੀਓਲੋਜਿਸਟ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ ਕਿ ਉਹ ਨੀਟ ਪੀਜੀ ਵਿਚ 73ਵਾਂ ਰੈਂਕ ਹਾਸਲ ਕਰਕੇ ਬਹੁਤ ਖੁਸ਼ ਹੈ। ਕ੍ਰਿਤਿਕਾ ਨੇ ਕਿਹਾ ਕਿ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਉਸ ਨੇ ਦਿਨ ਰਾਤ ਮਿਹਨਤ ਕੀਤੀ ਸੀ। ਕ੍ਰਿਤਿਕਾ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਅਧਿਆਪਕਾਂ, ਮਾਤਾ-ਪਿਤਾ ਅਤੇ ਭਰਾਵਾਂ ਨੂੰ ਦਿੱਤਾ ਹੈ। ਕ੍ਰਿਤਿਕਾ ਦੀ ਇਸ ਪ੍ਰਾਪਤੀ ’ਤੇ ਅਗਰਵਾਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਜੀਵ ਸਿੰਗਲਾ ਸੁਮਨ ਸਮੇਤ ਹੋਰਨਾਂ ਅਹੁਦੇਦਾਰਾਂ ਤੇ ਮੈਂਬਰਾਂ ਨੇ ਅੱਜ ਕ੍ਰਿਤਿਕਾ ਨੂੰ ਮਹਾਰਾਜਾ ਅਗਰਸੈਨ ਦਾ ਸਰੂਪ ਭੇਟ ਕੀਤਾ ਅਤੇ ਸਿੰਗਲਾ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਕ੍ਰਿਤਿਕਾ ਦੀ ਦਾਦੀ ਪੁਸ਼ਪਾ ਦੇਦੀ, ਮਾਤਾ ਰੇਣੂ, ਤਾਇਆ ਸੰਜੀਵ ਸਿੰਗਲਾ, ਤਾਈ ਸਰੋਜ ਰਾਣੀ ਤੇ ਭਰਾ ਗਰੀਸ਼ ਸਿੰਗਲਾ, ਮਯੰਕ ਸਿੰਗਲਾ ਤੇ ਹੈਰਿਸ, ਪ੍ਰਤਿਭਾ ਸਿੰਗਲਾ, ਪ੍ਰੇਰਨਾ ਸਿੰਗਲਾ, ਜੈਸਮੀਨ ਸਿੰਗਲਾ ਅਤੇ ਅਗਰਵਾਲ ਵੈੱਲਫੇਅਰ ਸੁਸਾਇਟੀ ਦੇ ਸੁਰਿੰਦਰ ਬਾਂਸਲ ਛਿੰਦੀ, ਸੰਦੀਪ ਗਰਗ ਸੀਪਾ, ਵੀਨੂੰ ਗੋਇਲ, ਰਾਜਿੰਦਰ ਜੈਨ, ਕੁੰਜ ਬਿਹਾਰੀ ਬਾਂਸਲ, ਯੋਗੇਸ਼ ਗਰਗ ਜੌਲੀ, ਮੁਕੇਸ਼ ਗੋਇਲ ਅਤੇ ਪ੍ਰੇਮ ਗਰਗ ਆਦਿ ਮੌਜੂਦ ਸਨ।