ਬਠਿੰਡਾ ’ਚ ‘ਕਿਸਾਨ ਮੇਲਾ’ 27 ਨੂੰ
ਖੇਤੀਬਾੜੀ ਵਿਭਾਗ ਵੱਲੋਂ ਇੱਥੇ ਅਨਾਜ ਮੰਡੀ ’ਚ ਸਥਿਤ ਲਾਰਡ ਰਾਮਾ ਹਾਲ ਵਿੱਚ 27 ਨਵੰਬਰ ਨੂੰ ਸਵੇਰੇ 9 ਵਜੇ ਤੋਂ ਜ਼ਿਲ੍ਹਾ ਪੱਧਰੀ ‘ਕਿਸਾਨ ਮੇਲਾ’ ਲਾਇਆ ਜਾਵੇਗਾ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਮੇਲੇ ਵਿੱਚ ਲੱਗਭੱਗ 2 ਹਜ਼ਾਰ...
Advertisement
ਖੇਤੀਬਾੜੀ ਵਿਭਾਗ ਵੱਲੋਂ ਇੱਥੇ ਅਨਾਜ ਮੰਡੀ ’ਚ ਸਥਿਤ ਲਾਰਡ ਰਾਮਾ ਹਾਲ ਵਿੱਚ 27 ਨਵੰਬਰ ਨੂੰ ਸਵੇਰੇ 9 ਵਜੇ ਤੋਂ ਜ਼ਿਲ੍ਹਾ ਪੱਧਰੀ ‘ਕਿਸਾਨ ਮੇਲਾ’ ਲਾਇਆ ਜਾਵੇਗਾ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ ਨੇ ਦੱਸਿਆ ਕਿ ਮੇਲੇ ਵਿੱਚ ਲੱਗਭੱਗ 2 ਹਜ਼ਾਰ ਕਿਸਾਨ ਭਾਗ ਲੈਣਗੇ। ਮੇਲੇ ਦੇ ਪ੍ਰਧਾਨਗੀ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਸਵਿੰਦਰ ਸਿੰਘ ਵੱਲੋਂ ਕੀਤੀ ਜਾਵੇਗੀ। ਕਿਸਾਨਾਂ ਨੂੰ ਫ਼ਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮਾਹਿਰਾਂ ਪੁੱਜਣਗੇ। ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਸ ਮੇਲੇ ਦਾ ਲਾਭ ਲੈਣ ਦੀ ਅਪੀਲ ਕੀਤੀ।
Advertisement
Advertisement
