ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫੁਟਬਾਲ ਖਿਡਾਰੀਆਂ ਨੂੰ ਜਰਸੀਆਂ ਵੰਡੀਆਂ

ਨਗਰ ਪੰਚਾਇਤ ਧਨੇਰ ਵੱਲੋਂ ਅੱਜ ਸਰਕਾਰੀ ਮਿਡਲ ਸਕੂਲ ਧਨੇਰ ਵਿੱਚ ਵਿਦਿਆਰਥੀਆਂ ਤੇ ਲਗਪਗ 30 ਫੁਟਬਾਲ ਖਿਡਾਰੀਆਂ ਨੂੰ ਉਨ੍ਹਾਂ ਦੇ ਨਾਮ ਵਾਲੀਆਂ ਜਰਸੀਆਂ, ਸਟੱਡ ਬੂਟ ਅਤੇ ਫੁਟਬਾਲਾਂ ਵੰਡੀਆਂ ਗਈਆਂ। ਜਸਪਾਲ ਸਿੰਘ ਬੱਲਾ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਫੁਟਬਾਲ ਵਿੱਚ ਵਧੀਆ...
ਖਿਡਾਰੀਆਂ ਨੂੰ ਜਰਸੀਆਂ ਵੰਡਦੇ ਹੋਏ ਪੰਚਾਇਤੀ ਨੁਮਾਇੰਦੇ ਤੇ ਅਧਿਆਪਕ।
Advertisement

ਨਗਰ ਪੰਚਾਇਤ ਧਨੇਰ ਵੱਲੋਂ ਅੱਜ ਸਰਕਾਰੀ ਮਿਡਲ ਸਕੂਲ ਧਨੇਰ ਵਿੱਚ ਵਿਦਿਆਰਥੀਆਂ ਤੇ ਲਗਪਗ 30 ਫੁਟਬਾਲ ਖਿਡਾਰੀਆਂ ਨੂੰ ਉਨ੍ਹਾਂ ਦੇ ਨਾਮ ਵਾਲੀਆਂ ਜਰਸੀਆਂ, ਸਟੱਡ ਬੂਟ ਅਤੇ ਫੁਟਬਾਲਾਂ ਵੰਡੀਆਂ ਗਈਆਂ। ਜਸਪਾਲ ਸਿੰਘ ਬੱਲਾ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਫੁਟਬਾਲ ਵਿੱਚ ਵਧੀਆ ਪ੍ਰਦਰਸ਼ਨ ਕਰਨ ਸਦਕਾ ਧਨੇਰ ਪੰਚਾਇਤ ਵੱਲੋਂ ਇਹ ਹੌਸਲਾ-ਅਫ਼ਜ਼ਾਈ ਕੀਤੀ ਗਈ ਹੈ। ਪੰਚ ਜਸਵਿੰਦਰ ਸਿੰਘ ਤੇ ਜਗਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਸਟੇਡੀਅਮ ਦੀ ਹਾਲਤ ਖ਼ਰਾਬ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਠੀਕ ਕੀਤਾ ਜਾਵੇਗਾ। ਇਸ ਮੌਕੇ ਕੁਲਵੀਰ ਸਿੰਘ, ਪੰਚ ਰੂਪ ਸਿੰਘ, ਪੰਚ ਚਰਨਜੀਤ ਸਿੰਘ, ਸਕੂਲ ਮੁਖੀ ਮਨਦੀਪ ਸਿੰਘ, ਜਗਰੂਪ ਸਿੰਘ, ਪਲਵਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਸਮੇਤ ਹੋਰ ਹਸਤੀਆਂ ਹਾਜ਼ਰ ਸਨ। 

 

Advertisement

Advertisement
Show comments