ਮਹੀਨੇ ਬਾਅਦ ਕੈਨੇਡਾ ਤੋਂ ਭਾਰਤ ਲਿਆਂਦੀ ਜਤਿਨ ਗਰਗ ਦੀ ਦੇਹ
ਕੈਨੇਡਾ ਵਿੱਚ ਵਾਲੀਬਾਲ ਖੇਡਦੇ ਸਮੇਂ ਦਰਿਆ ’ਚ ਡੁੱਬ ਕੇ ਮੌਤ ਦੇ ਮੂੰਹ ’ਚ ਚਲੇ ਗਏ ਮਾਨਸਾ ਦੇ ਇੰਜਨੀਅਰ ਜਤਿਨ ਗਰਗ ਦੀ ਦੇਹ ਮਾਨਸਾ ਲਿਆਂਦੀ ਗਈ ਹੈ, ਜਿਸਦਾ ਅੰਤਿਮ ਸਸਕਾਰ 10 ਅਗਸਤ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ। ਜਤਿਨ ਗਰਗ ਮਾਨਸਾ...
Advertisement
ਕੈਨੇਡਾ ਵਿੱਚ ਵਾਲੀਬਾਲ ਖੇਡਦੇ ਸਮੇਂ ਦਰਿਆ ’ਚ ਡੁੱਬ ਕੇ ਮੌਤ ਦੇ ਮੂੰਹ ’ਚ ਚਲੇ ਗਏ ਮਾਨਸਾ ਦੇ ਇੰਜਨੀਅਰ ਜਤਿਨ ਗਰਗ ਦੀ ਦੇਹ ਮਾਨਸਾ ਲਿਆਂਦੀ ਗਈ ਹੈ, ਜਿਸਦਾ ਅੰਤਿਮ ਸਸਕਾਰ 10 ਅਗਸਤ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ।
ਜਤਿਨ ਗਰਗ ਮਾਨਸਾ ਦੇ ਧਰਮਪਾਲ ਮੱਤੀ ਦਾ ਸਪੁੱਤਰ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਭੂਸ਼ਨ ਮੱਤੀ ਦਾ ਭਤੀਜਾ ਸੀ ਤੇ ਉਹ ਇੰਜਨੀਅਰਿੰਗ ਦੀ ਪੜ੍ਹਾਈ ਕਰਕੇ 6 ਕੁ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਉਸਦੀ 7 ਜੁਲਾਈ, 2025 ਨੂੰ ਕੈਨੇਡਾ ਦੇ ਓਵਰਲੈਂਡਰ ਪਾਰਕ ਵਿਖੇ ਵਾਲੀਬਾਲ ਖੇਡਦੇ ਸਮੇਂ ਬਾਲ ਚੁੱਕਦਿਆਂ ਦਰਿਆ ’ਚ ਡੁੱਬ ਕੇ ਮੌਤ ਹੋ ਗਈ। ਉਸ ਦੀ ਦੇਹ ਕਰੀਬ ਇਕ ਮਹੀਨੇ ਬਾਅਦ ਮਾਨਸਾ ਲਿਆਂਦੀ ਗਈ ਹੈ। ਜਤਿਨ ਗਰਗ ਦੇ ਚਾਚਾ ਭੂਸ਼ਨ ਮੱਤੀ ਨੇ ਦੱਸਿਆ ਕਿ ਉਸਦਾ ਅੰਤਿਮ ਸਸਕਾਰ ਮਾਨਸਾ ਵਿਖੇ ਹੀ ਪਰਿਵਾਰ ਵਲੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ। 10 ਅਗਸਤ ਨੂੰ ਮਾਨਸਾ ਦੇ ਰਾਮਬਾਗ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ।
Advertisement
Advertisement