ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਲ ਕਲਾਂ ਦੇ ਦੇਸ਼ ਭਗਤ ਪਾਰਕ ’ਚ ਲੱਗੇਗਾ ਜਸਵਿੰਦਰ ਭੱਲਾ ਦਾ ਬੁੱਤ

ਬੁੱਤ ਘਾਡ਼ ਰਹੇ ਨੇ ਮਨਜੀਤ ਸਿੰਘ ਗਿੱਲ ਤੇ ਸੁਰਜੀਤ ਸਿੰਘ ਗਿੱਲ
ਘੱਲ ਕਲਾਂ ਵਿੱਚ ਜਸਵਿੰਦਰ ਭੱਲਾ ਦਾ ਬੁੱਤ ਤਿਆਰ ਕਰਦੇ ਹੋਏ ਮੂਰਤੀਕਾਰ ਗਿੱਲ ਭਰਾ।
Advertisement

ਮਰਹੂਮ ਜਸਵਿੰਦਰ ਭੱਲਾ ਨੇ ਬਹੁਤ ਨਾਮ ਖੱਟਿਆ ਹੈ। ਉਹ ਅਜਿਹੇ ਹਾਸ-ਰਸ ਕਲਾਕਾਰ ਸਨ ਜੋ ਆਪਣਾ ਟੀਚਾ ਮਿੱਥ ਕੇ ਚਲਦੇ ਰਹੇ ਅਤੇ ਕਾਮੇਡੀ ’ਚ ਉੱਚ ਕੋਟੀ ਦਾ ਮੁਕਾਮ ਹਾਸਲ ਕੀਤਾ। ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਕੰਮ ਰਾਹੀਂ ਸਦਾ ਜ਼ਿੰਦਾ ਰਹੇਗੀ ਅਤੇ ਸਾਡੀ ਜ਼ਿੰਦਗੀ ’ਤੇ ਪ੍ਰਭਾਵ ਕਦੇ ਨਹੀਂ ਭੁੱਲ ਸਕਦਾ। ਇਹ ਗੱਲਾਂ ਮੂਰਤੀਕਾਰ ਮਨਜੀਤ ਸਿੰਘ ਗਿੱਲ ਤੇ ਸੁਰਜੀਤ ਸਿੰਘ ਗਿੱਲ ਨੇ ਕਹੀਆਂ। ਉਲ੍ਹਾਂ ਪਿੰਡ ਘੱਲ ਕਲਾਂ ਵਿਚ ਦੇਸ਼ ਭਗਤ ਪਾਰਕ ਸਥਾਪਕ ਕਰ ਕੇ ਸੰਸਾਰ ਭਰ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੇ ਬੁੱਤ ਸਥਾਪਤ ਅਗਾਮੀ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਰਹਿਣਗੇ। ਸ੍ਰੀ ਭੱਲਾ ਦਾ ਜਨਮ 4 ਮਈ 1960 ਨੂੰ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਹ 1989 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ ਵਿੱਚ ਲੈਕਚਰਾਰ ਨਿਯੁਕਤ ਹੋਏ ਅਤੇ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ।

ਇਥੇ ਪਿੰਡ ਘੱਲ ਕਲਾਂ ਵਿਖੇ ਦੇਸ਼ ਭਗਤ ਪਾਰਕ ’ਚ ਜਿਥੇ ਸੰਸਾਰ ਭਰ ਦੀਆਂ 60 ਤੋਂ ਵੱਧ ਪ੍ਰਸਿੱਧ ਸ਼ਖ਼ਸੀਅਤਾਂ ਦੇ ਬੁੱਤ ਹਨ ਜਿਨ੍ਹਾਂ ’ਚ ਉੱਡਣੇ ਸਿੱਖ ਮਿਲਖਾ ਸਿੰਘ, ਫ਼ੌਜਾ ਸਿੰਘ, ਸੁਰਜੀਤ ਪਾਤਰ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸ਼ਹੀਦ ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਰਾਜ ਬਿਹਾਰੀ ਬੋਸ, ਚੰਦਰ ਸ਼ੇਖ਼ਰ ਆਜ਼ਾਦ, ਮਦਨ ਲਾਲ ਢੀਂਗਰਾ, ਮਹਾਤਮਾ ਗਾਂਧੀ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹਨ। ਇਥੇ ਹੁਣ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਦਾ ਬੁੱਤ ਵੀ ਬਣ ਕੇ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਕ ਵਿਚ ਸਥਾਪਤ ਦੇਸ਼ ਭਗਤਾਂ, ਰਾਜਨੀਤਕ ਆਗੂਆਂ, ਸਮਾਜ ਸੇਵਕਾਂ ਅਤੇ ਕਲਾਕਾਰਾਂ ਦੇ ਬੁੱਤ ਹਨ। ਉਨ੍ਹਾਂ ਦਾ ਉਦੇਸ਼ ਇਹ ਹੈ ਕਿ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਦਾ ਹੈ। ਉਨ੍ਹਾਂ ਸਭ ਤੋਂ ਪਹਿਲਾਂ ਬੁੱਤ ਅਪੂ ਹਾਥੀ ਦਾ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਰਿਹਾਇਸ਼ (7 ਰੇਸਕੋਰਸ, ਨਵੀਂ ਦਿੱਲੀ) ਸਣੇ ਦੇਸ਼ ਅਤੇ ਵਿਦੇਸ਼ ਵਿਚ ਉਨ੍ਹਾਂ ਬਣਾਏ 900 ਤੋਂ ਜ਼ਿਆਦਾ ਬੁੱਤ ਲੱਗ ਚੁੱਕੇ ਹਨ। ਚੰਡੀਗੜ੍ਹ ਸਥਿਤ ਲਲਿਤ ਕਲਾ ਭਵਨ ਵਿਚ 6 ਫੁੱਟ ਦੀ ਵੀਨਾ, ਆਰਤੀ ਚੌਕ ਲੁਧਿਆਣਾ ’ਚ ਪ੍ਰੋ. ਮੋਹਨ ਸਿੰਘ ਦਾ ਬੁੱਤ ਵੀ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਹੈ।

Advertisement

 

Advertisement