ਜਸਪਿੰਦਰ ਸਿੰਘ ਨੇ ਏ ਡੀ ਸੀ ਵਜੋਂ ਅਹੁਦਾ ਸੰਭਾਲਿਆ
ਇੱਥੇ ਏ ਡੀ ਸੀ (ਜਨਰਲ) ਦਾ ਅਹੁਦਾ ਜਸਪਿੰਦਰ ਸਿੰਘ ਨੇ ਸੰਭਾਲ ਲਿਆ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਥਾਨਕ ਨਗਰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਉਹ ਸਾਲ 2022 ਬੈੱਚ ਦੇ ਆਈ ਏ ਐੱਸ ਅਧਿਕਾਰੀ ਹਨ ਅਤੇ...
Advertisement
ਇੱਥੇ ਏ ਡੀ ਸੀ (ਜਨਰਲ) ਦਾ ਅਹੁਦਾ ਜਸਪਿੰਦਰ ਸਿੰਘ ਨੇ ਸੰਭਾਲ ਲਿਆ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਥਾਨਕ ਨਗਰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਉਹ ਸਾਲ 2022 ਬੈੱਚ ਦੇ ਆਈ ਏ ਐੱਸ ਅਧਿਕਾਰੀ ਹਨ ਅਤੇ ਇਸ ਤੋਂ ਪਹਿਲਾਂ ਉਹ ਦੀਨਾ ਨਗਰ ਵਿੱਚ ਐੱਸ ਡੀ ਐੱਮ ਸਨ। ਇਹ ਦੋਵੇਂ ਅਹੁਦੇ ਕੌਮੀ ਮਾਰਗ ਨੰਬਰ 71 ਲਈ ਜ਼ਮੀਨ ਐਕੁਆਇਰ ਮਾਮਲੇ ਵਿੱਚ ਕੁਤਾਹੀ ਦੋਸ਼ ਹੇਠ ਏ ਡੀ ਸੀ (ਜਨਰਲ) ਤੇ ਵਾਧੂ ਚਾਰਜ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਚਾਰੂਮਿਤਾ ਨੂੰ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਮੁਅੱਤਲ ਕਰ ਦੇਣ ਮਗਰੋਂ ਖਾਲੀ ਹੋਏ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣਾ, ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਅਤੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨਾ ਉਨ੍ਹਾਂ ਦੀ ਤਰਜੀਹ ਹੋਵੇਗੀ।
Advertisement
Advertisement
