ਜਸ਼ਨ ਚਹਿਲ ਵੱਲੋਂ ਭੂਪੇਸ਼ ਬਘੇਲ ਨਾਲ ਮੁਲਾਕਾਤ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਜਸ਼ਨਦੀਪ ਸਿੰਘ ਜਸ਼ਨ ਚਹਿਲ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਜਸ਼ਨ ਚਹਿਲ ਨੇ ਦੱਸਿਆ...
Advertisement
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਜਸ਼ਨਦੀਪ ਸਿੰਘ ਜਸ਼ਨ ਚਹਿਲ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਜਸ਼ਨ ਚਹਿਲ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਉਨ੍ਹਾਂ ਸ੍ਰੀ ਬਘੇਲ ਨਾਲ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਤੇ ਖ਼ਾਸ ਕਰਕੇ ਹਲਕਾ ਰਾਮਪੁਰਾ ਫੂਲ ’ਚ ਪਾਰਟੀ ਦੇ ਜਥੇਬੰਦਕ ਢਾਂਚੇ ਬਾਰੇ ਜਾਣੂ ਕਰਵਾਇਆ। ਚਹਿਲ ਨੇ ਹਲਕੇ ਦੇ ਵਰਕਰਾਂ ਦੇ ਮੁੱਦੇ, ਮੌਜੂਦਾ ਚੁਣੌਤੀਆਂ ਅਤੇ ਲੋਕਾਂ ਦੀ ਭਾਵਨਾਵਾਂ ਬਾਰੇ ਬਘੇਲ ਨੂੰ ਜਾਣੂ ਕਰਵਾਇਆ। ਮੀਟਿੰਗ ਉਪਰੰਤ ਜਸ਼ਨ ਚਹਿਲ ਨੇ ਕਿਹਾ ਕਿ ਹਲਕਾ ਰਾਮਪੁਰਾ ਫੂਲ ਦੀ ਤਰੱਕੀ, ਪਾਰਟੀ ਵਰਕਰਾਂ ਦੀ ਇੱਜ਼ਤ ਤੇ ਪੰਜਾਬ ਕਾਂਗਰਸ ਦੀ ਮਜ਼ਬੂਤੀ ਮੇਰੀ ਪਹਿਲ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਪੰਚਾਇਤੀ ਰਾਜ ਸੰਗਠਨ ਦੇ ਗਗਨਦੀਪ ਸਿੰਘ ਬੌਬੀ ਵੀ ਹਾਜ਼ਰ ਸਨ।
Advertisement
Advertisement
