ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸ ਦੇ ਚਹਿਲ ਧੜੇ ਵੱਲੋਂ ਹਲਕਾ ਪੱਧਰੀ ਮੀਟਿੰਗ

ਸੰਗਠਨ ਸਿਰਜਣ ਅਭਿਆਨ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਤੇ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਜਸ਼ਨਦੀਪ ਸਿੰਘ ਜ਼ਸ਼ਨ ਚਹਿਲ ਦੇ ਧੜੇ ਵੱਲੋਂ ਪਿੰਡ ਜਲਾਲ ਵਿੱਚ ਹਲਕਾ ਪੱਧਰੀ ਮੀਟਿੰਗ ਕੀਤੀ ਗਈ। ਜਸ਼ਨ ਚਹਿਲ ਦੇ ਵਿਦੇਸ਼ ਹੋਣ ਕਰਕੇ, ਉਨ੍ਹਾਂ ਦੀ ਗੈਰਹਾਜ਼ਰੀ...
ਖੁਸ਼ਬਾਜ਼ ਜਟਾਣਾ ਦਾ ਸਨਮਾਨ ਕਰਦੇ ਹੋਏ ਕਾਂਗਰਸੀ ਆਗੂ।
Advertisement

ਸੰਗਠਨ ਸਿਰਜਣ ਅਭਿਆਨ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਤੇ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਜਸ਼ਨਦੀਪ ਸਿੰਘ ਜ਼ਸ਼ਨ ਚਹਿਲ ਦੇ ਧੜੇ ਵੱਲੋਂ ਪਿੰਡ ਜਲਾਲ ਵਿੱਚ ਹਲਕਾ ਪੱਧਰੀ ਮੀਟਿੰਗ ਕੀਤੀ ਗਈ। ਜਸ਼ਨ ਚਹਿਲ ਦੇ ਵਿਦੇਸ਼ ਹੋਣ ਕਰਕੇ, ਉਨ੍ਹਾਂ ਦੀ ਗੈਰਹਾਜ਼ਰੀ 'ਚ ਮੀਟਿੰਗ ਦੀ ਅਗਵਾਈ ਬਲਾਕ ਭਗਤਾ ਦੇ ਪ੍ਰਧਾਨ ਅੰਗਰੇਜ਼ ਸਿੰਘ ਸਿਰੀਏਵਾਲਾ ਤੇ ਬਲਾਕ ਫੂਲ ਦੇ ਪ੍ਰਧਾਨ ਗੁਰਚਰਨ ਸਿੰਘ ਭਾਈ ਰੂਪਾ ਨੇ ਕੀਤੀ। ਇਸ ਮੀਟਿੰਗ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ਼ ਸਿੰਘ ਜਟਾਣਾ, ਅਵਤਾਰ ਸਿੰਘ ਗੋਨਿਆਣਾ, ਕਿਰਨਦੀਪ ਕੌਰ ਵਿਰਕ, ਲਖਵਿੰਦਰ ਲੱਖਾ ਤੇ ਭਾਈ ਦਵਿੰਦਰ ਸਿੰਘ ਚਹਿਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਜ਼ਿਲ੍ਹਾ ਪ੍ਰਧਾਨ ਜਟਾਣਾ ਨੇ ਬਲਾਕ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੀਟਿੰਗ 'ਚ ਹੋਇਆ ਵਿਸ਼ਾਲ ਇਕੱਠ ਜਸ਼ਨ ਚਹਿਲ ਦੀ ਹਲਕੇ ਵਿਚਲੀ ਹਰਮਨ ਪਿਆਰਤਾ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ। ਅੰਗਰੇਜ਼ ਸਿਰੀਏਵਾਲਾ ਤੇ ਗੁਰਚਰਨ ਭਾਈਰੂਪਾ ਨੇ ਮੀਟਿੰਗ 'ਚ ਪਹੁੰਚੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਰਾਜਵੰਤ ਸਿੰਘ ਭਗਤਾ, ਕਾਲਾ ਜਲਾਲ, ਗੁਰਪਾਲ ਕੁੱਕੂ, ਜਗਸੀਰ ਸੈਕਟਰੀ, ਪਰਮਜੀਤ ਜਲਾਲ, ਸੁਰਿੰਦਰ ਕੁੱਕੂ, ਹਰਜੀਵਨ ਬਰਾੜ, ਰਿੰਪਲ ਭੱਲਾ, ਦਰਸ਼ਨ ਕੁਮਾਰ ਆਦਿ ਹਾਜ਼ਰ ਸਨ।

Advertisement
Advertisement
Show comments