ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਰਨਾਲਾ ਵਿੱਚ ਤੱਕੜੀ ਵੱਟਿਆਂ ਦੀ ਜਾਂਚ-ਪੜਤਾਲ ਰੱਬ ਆਸਰੇ

ਨਾਪ ਤੋਲ ਵਿਭਾਗ ਦੇ ਬੰਦ ਦਫ਼ਤਰ ਕਾਰਨ ਸੂਬਾ ਸਰਕਾਰ ਨੂੰ ਕਰੋੜਾਂ ਦਾ ਘਾਟਾ
ਨਾਪ ਤੋਲ ਵਿਭਾਗ ਦਾ ਬੰਦ ਪਿਆ ਦਫ਼ਤਰ।
Advertisement

ਝੋਨੇ ਦਾ ਸੀਜ਼ਨ ਚੱਲਦਾ ਹੋਣ ਦੇ ਬਾਵਜੂਦ ਤੱਕੜੀ ਵੱਟਿਆਂ ਨਾਲ ਸਬੰਧਤ ਨਾਪ ਤੋਲ ਵਿਭਾਗ ਦਾ ਦਫ਼ਤਰ ਹਮੇਸ਼ਾ ਬੰਦ ਰਹਿੰਦਾ ਹੈ। ਵੈਸੇ ਸਾਰਾ ਸਾਲ ਹੀ ਸੁਸਤ ਰਹਿਣ ਵਾਲਾ ਜ਼ਿਲ੍ਹਾ ਨਾਪ ਤੋਲ ਵਿਭਾਗ ਸੀਜਨ ’ਚ ਮੂਕ ਦਰਸ਼ਕ ਬਣ ਜਾਂਦਾ ਹੈ। ਇਹ ਵਿਭਾਗ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਨੂੰ ਵੀ ਟਿੱਚ ਸਮਝਦਾ ਹੈ। ਜ਼ਿਲ੍ਹੇ ਅੰਦਰ ਨਾਪ ਤੋਲ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਪਾਰ ਵਿੱਚ ਕੰਮ ਆਉਣ ਵਾਲੇ ਵੱਖ-ਵੱਖ ਤਰ੍ਹਾਂ ਦੇ ਕੰਡੇ ਵੱਟਿਆਂ ਦੀ ਚੈਕਿੰਗ ਹੀ ਨਹੀਂ ਕੀਤੀ ਗਈ ਹੈ ਤੇ ਜਿਹੜੀ ਕੀਤੀ ਵੀ ਗਈ ਹੈ, ਉਹ ਵਿਭਾਗ ਦੇ ਅਧਿਕਾਰੀ ਵੱਲੋਂ ਨਾ ਕਰ ਕੇ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਕੁਝ ਦੁਕਾਨਦਾਰਾਂ ਵੱਲੋਂ ਕਥਿਤ ਤੌਰ ’ਤੇ ਮੋਟੀ ਫ਼ੀਸ ਵਸੂਲਕੇ ਕੀਤੀ ਜਾ ਰਹੀ ਹੈ। ਜਿੱਥੇ ਇਸ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਮੋਟਾ ਵਿੱਤੀ ਘਾਟਾ ਪੈ ਰਿਹਾ ਹੈ, ਉੱਥੇ ਲੋਕਾਂ ਦੀ ਵੀ ਲੁੱਟ ਹੋ ਰਹੀ ਹੈ।

ਵਿਭਾਗੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਅੰਦਰ ਵੱਖ-ਵੱਖ ਕੰਪਨੀਆਂ ਦੇ 100 ਦੇ ਕਰੀਬ ਪੈਟਰੋਲ ਪੰਪ, 30 ਤੋਂ ਜ਼ਿਆਦਾ ਧਰਮ ਕੰਡੇ, ਕੱਚੇ/ਪੱਕੇ ਦੋ ਹਜ਼ਾਰ ਦੇ ਕਰੀਬ ਆੜ੍ਹਤੀਏ, 300 ਤੋਂ ਜ਼ਿਆਦਾ ਸ਼ੈਲਰ, 700 ਤੋਂ ਜ਼ਿਆਦਾ ਦੇ ਕਰੀਬ ਦੁੱਧ ਦੀਆਂ ਡੇਅਰੀਆਂ, ਦੋ ਹਜ਼ਾਰ ਤੋਂ ਜ਼ਿਆਦਾ ਕਰਿਆਨੇ ਅਤੇ ਹੋਰ ਵਪਾਰ ਨਾਲ ਸਬੰਧਤ ਦੁਕਾਨਾਂ, ਕੱਪੜੇ ਦੀਆਂ ਦੁਕਾਨਾਂ 350 ਅਤੇ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਵਿੱਚ 2500 ਤੋਂ ਵੀ ਜ਼ਿਆਦਾ ਰੇਹੜੀਆਂ ਹਨ। ਜ਼ਿਲ੍ਹੇ ਵਿੱਚ ਸੋਨੇ ਦੇ ਗਹਿਣੇ ਵੇਚਣ ਸੁਨਿਆਰਾਂ ਤੇ ਗਹਿਣੇ ਬਣਾਉਣ ਵਾਲੇ ਕਾਰੀਗਰਾਂ ਦੀਆਂ 500 ਦੁਕਾਨਾਂ ਹਨ। ਧਰਮ ਕੰਡੇ ’ਤੇ ਕੰਮ ਕਰਨ ਵਾਲੇ ਕੁੱਝ ਮੁਲਾਜ਼ਮਾਂ ਨੇ ਦੱਸਿਆ ਕਿ ਨਾਪ ਤੋਲ ਵਿਭਾਗ ਦੇ ਇੰਸਪੈਕਟਰ ਨੂੰ ਤਾਂ ਉਨ੍ਹਾਂ ਕਦੇ ਦੇਖਿਆ ਹੀ ਨਹੀਂ ਹੈ। ਉਨ੍ਹਾਂ ਦੇ ਮਾਲਕ ਵਿਭਾਗ ਦੇ ਦਫ਼ਤਰ ਵਿੱਚੋਂ ਹੀ ਕੰਡਾ ਚੈੱਕ ਹੋਣ ਦਾ ਸਰਟੀਫਿਕੇਟ ਲੈ ਆਉਂਦੇ ਹਨ।

Advertisement

ਮਾਮਲੇ ਦੀ ਪੜਤਾਲ ਕਰਾਂਗਾ: ਡੀ ਸੀ

ਡਿਪਟੀ ਕਮਿਸ਼ਨਰ ਟੀ. ਬੈਨਿਥ ਨੇ ਕਿਹਾ ਕਿ ਉਹ ਇਸ ਸਬੰਧੀ ਪੜਤਾਲ ਕਰਨਗੇ ਅਤੇ ਕੁਤਾਹੀ ਮਿਲਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement
Show comments