69ਵੀਆਂ ਸੂਬਾ ਪੱਧਰੀ ਖੇਡਾਂ ਦੌਰਾਨ ਵੁਸ਼ੂ ਦੇ ਦਿਲਚਸਪ ਮੁਕਾਬਲੇ ਹੋਏ
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਨੀਲਮ ਰਾਣੀ ਦੀ ਅਗਵਾਈ ਹੇਠ ਪੀਐੱਮ ਸ੍ਰੀ ਸਸਸਸ ਲੜਕੀਆਂ, ਬੁਢਲਾਡਾ ਵਿਖੇ 69 ਵੀਆਂ ਸੂਬਾ ਪੱਧਰੀ ਖੇਡਾਂ ਵੁਸ਼ੂ ਵਿੱਚ ਦਿਲਚਸਪ ਮੁਕਾਬਲੇ ਚੱਲ ਰਹੇ ਹਨ। ਅੰਡਰ-17 ਮੁੰਡਿਆਂ ਦੇ ਮੁਕਾਬਲੇ ਦੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ) ਪਰਮਜੀਤ ਸਿੰਘ ਭੋਗਲ ਨੇ ਨਿਭਾਈ ਗਈ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੰਡਰ-17 (ਮੁੰਡੇ) 45 ਕਿਲੋ ਭਾਰ ਵਰਗ ਵਿੱਚ ਤਰੁਣ ਮਾਨਸਾ ਨੇ ਪਹਿਲਾ, ਗੋਰਵ ਭਾਟੀਆ ਸ੍ਰੀ ਅੰਮ੍ਰਿਤਸਰ ਨੇ ਦੂਜਾ, 48 ਕਿਲੋ ਵਿੱਚ ਕਵਿਸ ਭਾਰਦਵਾਜ ਮਾਨਸਾ ਨੇ ਪਹਿਲਾ, 56 ਕਿਲੋ ਵਿੱਚ ਮਹੇਸ਼ ਪਟਿਆਲਾ ਨੇ ਪਹਿਲਾ, ਠਾਕੁਰ ਅਮਨਪ੍ਰੀਤ ਸਿੰਘ ਹੁਸ਼ਿਆਰਪੁਰ ਨੇ ਦੂਜਾ, 60 ਕਿਲੋ ਵਿੱਚ ਵਿਵੇਕ ਸਿੰਘ ਜਲੰਧਰ ਨੇ ਪਹਿਲਾ, ਰਮਨ ਕੁਮਾਰ ਲੁਧਿਆਣਾ ਨੇ ਦੂਜਾ, 65 ਕਿਲੋ ਵਿੱਚ ਆਬਿਦ ਕਪੂਰਥਲਾ ਨੇ ਪਹਿਲਾ, ਮੁਕਲ ਸ਼ਰਮਾ ਹੁਸ਼ਿਆਰਪੁਰ ਨੇ ਦੂਜਾ, 70 ਕਿਲੋ ਵਿੱਚ ਇਜਾਜੁਲ ਖ਼ਾਨ ਪਟਿਆਲਾ ਨੇ ਪਹਿਲਾ, ਖੁਸ਼ਪ੍ਰੀਤ ਸਿੰਘ ਸੰਗਰੂਰ ਨੇ ਦੂਜਾ, 75 ਕਿਲੋ ਵਿੱਚ ਜਸਮੀਤ ਸਿੰਘ ਭਾਟੀਆ ਨੇ ਪਹਿਲਾ,ਹਰਮਨ ਸਿੰਘ ਮਾਨਸਾ ਨੇ ਦੂਜਾ, 80 ਕਿਲੋ ਵਿੱਚ ਰਿਆਨ ਚੇਚੀ ਜਲੰਧਰ ਨੇ ਪਹਿਲਾ, ਅਰਸ਼ਵੀਰ ਸਿੰਘ ਸੰਗਰੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।