ਬੇਅੰਤ ਬਬਲੀ ਬਿਨਾਂ ਮੁਕਾਬਲਾ ਜੇਤੂ
ਬਲਾਕ ਸਮਿਤੀ ਸ਼ਹਿਣਾ ਦੀਆਂ ਚੋਣਾਂ ’ਚ ਅੱਠ ਉਮੀਦਵਾਰਾਂ ਵੱਲੋਂ ਆਪਣੇ ਨਾਂ ਵਾਪਸ ਲੈਣ ਮਗਰੋਂ ਪਿੰਡ ਤਾਜੋਕੇ ਜ਼ੋਨ ਤੋਂ ਉਮੀਦਵਾਰ ਬੇਅੰਤ ਸਿੰਘ ਬਬਲੀ ਬਿਨਾਂ ਮੁਕਾਬਲਾ ਬਲਾਕ ਸਮਿਤੀ ਸ਼ਹਿਣਾ ਦੇ ਮੈਂਬਰ ਚੁਣੇ ਗਏ ਹਨ। ਪਿੰਡ ਦੇ ਪਤਵੰਤਿਆਂ ਨੇ ਉਨ੍ਹਾਂ ਦੀ ਇਮਾਨਦਾਰੀ ਅਤੇ...
Advertisement
ਬਲਾਕ ਸਮਿਤੀ ਸ਼ਹਿਣਾ ਦੀਆਂ ਚੋਣਾਂ ’ਚ ਅੱਠ ਉਮੀਦਵਾਰਾਂ ਵੱਲੋਂ ਆਪਣੇ ਨਾਂ ਵਾਪਸ ਲੈਣ ਮਗਰੋਂ ਪਿੰਡ ਤਾਜੋਕੇ ਜ਼ੋਨ ਤੋਂ ਉਮੀਦਵਾਰ ਬੇਅੰਤ ਸਿੰਘ ਬਬਲੀ ਬਿਨਾਂ ਮੁਕਾਬਲਾ ਬਲਾਕ ਸਮਿਤੀ ਸ਼ਹਿਣਾ ਦੇ ਮੈਂਬਰ ਚੁਣੇ ਗਏ ਹਨ। ਪਿੰਡ ਦੇ ਪਤਵੰਤਿਆਂ ਨੇ ਉਨ੍ਹਾਂ ਦੀ ਇਮਾਨਦਾਰੀ ਅਤੇ ਨਿਰਪੱਖ ਯੋਗਤਾ ਨੂੰ ਪ੍ਰਮੁੱਖਤਾ ਦਿੱਤੀ। ਬੇਅੰਤ ਸਿੰਘ ਬਬਲੀ ਨੇ ਦੱਸਿਆ ਕਿ ਬੇਸ਼ੱਕ ਉਹ ਆਮ ਆਦਮੀ ਪਾਰਟੀ ਦੇ ਮੈਂਬਰ ਹਨ ਪਰ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਉਨ੍ਹਾਂ ਨੂੰ ਬਲਾਕ ਸਮਿਤੀ ਦਾ ਮੈਂਬਰ ਚੁਣੇ ਜਾਣ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਵੀ ਬਿਨਾਂ ਭੇਦ-ਭਾਵ ਪਿੰਡ ਦੀ ਸੇਵਾ ਕਰਨਗੇ।
Advertisement
Advertisement
