ਇੰਦਰਜੀਤ ਨਿੱਕੂ ਅਤੇ ਯੁੱਧਵੀਰ ਮਾਣਕ ਵੱਲੋਂ ਹੜ੍ਹ ਪੀੜ੍ਹਤਾਂ ਦੀ ਮਦਦ
ਅੱਜ ਇਥੇ ਭਾਰੀ ਮਾਤਰਾ ਵਿਚ ਰਾਹਤ ਸਮੱਗਰੀ ਲੈ ਕੇ ਪੰਜਾਬੀ ਦੇ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਅਤੇ ਯੁੱਧਵੀਰ ਮਾਣਕ ਪੁੱਜੇ। ਉਨ੍ਹਾਂ ਵੱਲੋਂ ਪਿੰਡ ਚੂਹੜੀ ਵਾਲਾ ਵਿਖੇ ਸਾਰੇ ਘਰਾਂ ਵਾਸਤੇ ਪਸ਼ੂ ਲਈ ਫੀਡ, ਤਰਪਾਲਾਂ, ਖਾਣ ਪੀਣ ਦਾ ਰਾਸ਼ਨ, ਦਵਾਈਆਂ, ਆਦਿ ਪਿੰਡ ਵਾਸੀਆਂ ਨੂੰ ਵੰਡੀਆਂ ਗਈ।
ਇੰਦਰਜੀਤ ਨਿੱਕੂ ਨੇ ਕਿਹਾ ਕਿ ਉਹ ਹੜ੍ਹ ਪੀੜਤਾਂ ਨਾਲ ਖੜ੍ਹੇ ਹਨ ਅਤੇ ਜੋ ਵੀ ਮਦਦ ਹੋਈ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅੱਜ ਹਰ ਪੰਜਾਬੀ ਆਪਣੇ ਭਰਾਵਾਂ ਦੇ ਨਾਲ ਖੜ੍ਹਾ ਹੈ ਅਤੇ ਲਗਾਤਾਰ ਹੜ੍ਹ ਪੀੜ੍ਹਤਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ।
ਯੁੱਧਵੀਰ ਮਾਣਕ ਨੇ ਕਿਹਾ ਕਿ ਉਹ ਵੀ ਅੱਜ ਆਪਣੇ ਲੋਕਾਂ ਲਈ ਮਦਦ ਲਈ ਪੁੱਜੇ ਹਨ ਅਤੇ ਅੱਗੇ ਵੀ ਮਾਣਕ ਪਰਿਵਾਰ ਸੇਵਾ ਵਿਚ ਜੁੱਟਿਆ ਰਹੇਗਾ। ਇਸ ਮੌਕੇ ਤੇ ਇੰਦਰਜੀਤ ਨਿੱਕੂ ਟੀਮ 2 ਫੀਸਦੀ ਵਾਲੇ, ਯੁੱਧਵੀਰ ਮਾਣਕ, ਸ਼ਕਤੀ ਮਾਣਕ, ਮਨਦੀਪ ਮਾਨ, ਗੁਰਵਿੰਦਰ ਬਿੱਗ ਡਿਜੀਟਲ, ਜਸੂਰ, ਦਿਲਸ਼ੀਨ ਕੌਰ, ਆਲਿਆ ਸ਼ਰਮਾ, ਮਹਿਕ ਸ਼ਰਮਾ, ਹਰੂ, ਵੈਭਵ, ਗੁਰਨਾਮ ਸਿੱਧੂ ਗਾਮਾ, ਜੋਗਿੰਦਰ ਮਾਣਕ, ਜਤਿੰਦਰ ਡਿੰਪਾ, ਹਰਚਰਨ ਸਾਮਾ, ਸੈਂਡੀ ਸ਼ਰਮਾ ਆਦਿ ਹਾਜ਼ਰ ਸਨ।