ਪੁਨੀਤ ਮਾਨ ਦੇ ਦਫ਼ਤਰ ਦਾ ਉਦਘਾਟਨ
ਬਲਾਕ ਮਹਿਲ ਕਲਾਂ ਅਧੀਨ ਪੈਂਦੇ ਜ਼ੋਨ ਗਹਿਲ ਤੋਂ ‘ਆਪ’ ਦੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਪੁਨੀਤ ਮਾਨ ਦੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਨੇ ਪੁਨੀਤ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀ ਤੋਂ ਸੂੁਬੇ ਦੇ ਲੋਕ ਖੁਸ਼ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਸਾਰੇ ਜ਼ੋਨਾਂ ਤੋਂ ‘ਆਪ’ ਚੰਗੀ ਲੀਡ ਨਾਲ ਜਿੱਤ ਦਰਜ ਕਰੇਗੀ। ਇਸ ਮੌਕੇ ਪੁਨੀਤ ਮਾਨ ਨੇ ਸ੍ਰੀ ਭੰਗੂ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ।
ਉਪਿੰਦਰਜੀਤ ਕੌਰ ਨੂੰ ਕੇਲਿਆਂ ਨਾਲ ਤੋਲਿਆ
ਅਬੋਹਰ: ਪੰਚਾਇਤ ਸਮਿਤੀ ਜ਼ੋਨ ਨੰਬਰ 3 ਤੋਂ ‘ਆਪ’ ਦੀ ਉਮੀਦਵਾਰ ਉਪਿੰਦਰਜੀਤ ਕੌਰ ਦੀ ਚੋਣ ਮੁਹਿੰਮ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਅੱਜ ਚੋਣ ਪ੍ਰਚਾਰ ਮੌਕੇ ਇੱਕ ਮੀਟਿੰਗ ਦੌਰਾਨ ਨਾਥ ਪਰਿਵਾਰ ਨੇ ਉਨ੍ਹਾਂ ਨੂੰ ਕੇਲਿਆਂ ਨਾਲ ਤੋਲ ਕੇ ਆਪਣਾ ਸਮਰਥਨ ਦਿਖਾਇਆ। ਇਸ ਮੌਕੇ ਸਰਕਲ ਇੰਚਾਰਜ ਅਰੁਣ ਨਾਰੰਗ, ਐਡਵੋਕੇਟ ਹਰਪ੍ਰੀਤ ਸਿੰਘ, ਸੁਰਜੀਤ ਸਿੰਘ ਜੀਤ, ਰਣਧੀਰ ਗਾਬਾ, ਜ਼ਿਲ੍ਹਾ ਪਰਿਸ਼ਦ ਉਮੀਦਵਾਰ ਬਲਜੀਤ ਸਿੰਘ ਕਾਲਾ, ਰਾਜੇਸ਼ ਭਾਦੂ ਅਤੇ ਹੋਰ ਪ੍ਰਮੁੱਖ ਪਿੰਡ ਵਾਸੀ ਮੌਜੂਦ ਸਨ। -ਪੱਤਰ ਪ੍ਰੇਰਕ
ਅਕਾਲੀ ਉਮੀਦਵਾਰ ਨੇ ਚੋਣ ਪ੍ਰਚਾਰ ਕੀਤਾ
ਗਿੱਦੜਬਾਹਾ: ਪੰਚਾਇਤ ਸਮਿਤੀ ਜ਼ੋਨ ਮੱਲਣ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੰਦੀਪ ਕੌਰ ਨੇ ਅੱਜ ਪਿੰਡ ਮੱਲਣ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਵੋਟਾਂ ਮੰਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੋ੍ਮਣੀ ਅਕਾਲੀ ਨੂੰ ਵੋਟ ਪਾ ਕੇ ਕਾਮਯਾਬ ਕਰਨ ਤਾਂ ਜੋ ਪਿੰਡ ਮੱਲਣ ਦੇ ਵਿਕਾਸ ਨੂੰ ਲੀਹ ’ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪਿੰਡਾਂ ਦੀ ਨੁਹਾਰ ਬਦਲੇਗਾ। ਇਸ ਮੌਕੇ ਜਸਮਨ ਬਰਾੜ, ਵੀਰਪਾਲ ਕੌਰ, ਛਿੰਦਰ ਕੌਰ, ਜਸਵਿੰਦਰ ਕੌਰ, ਜਗਸੀਰ ਕੌਰ, ਗੋਲੋ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਹਾਜ਼ਰ ਸਨ। -ਪੱਤਰ ਪ੍ਰੇਰਕ
ਚੇਤਨਾ ਪਰਖ ਪ੍ਰੀਖਿਆ ’ਚ ਮਾਤਾ ਗੁਜਰੀ ਸਕੂਲ ਦੀ ਝੰਡੀ
ਭਦੌੜ: ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਈ ਸੱਤਵੀਂ ਚੇਤਨਾ ਪਰਖ ਪ੍ਰੀਖਿਆ ਦੇ ਐਲਾਨੇ ਨਤੀਜੇ ਵਿੱਚ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਸ਼ਨ ਕੀਤਾ। ਪ੍ਰਿੰਸੀਪਲ ਸੁਖਵੀਰ ਕੌਰ ਧਾਲੀਵਾਲ ਨੇ ਦੱਸਿਆ ਕਿ ਵਿਦਿਆਰਥਣ ਜਾਸਮੀਨ ਪੁੱਤਰੀ ਨਿਰਮਲ ਖ਼ਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਇਮਾਨਦੀਪ ਕੌਰ, ਯਾਸੀਨ ਬੱਟ, ਪ੍ਰੱਗਿਆ, ਦਿਲਾਸਾ ਕੁਮਾਰੀ, ਪਰਮਿੰਦਰ ਕੌਰ, ਤਹਿਰੀਨ, ਫ਼ਤਹਿਵੀਰ ਸਿੰਘ, ਲਵਜੋਤ ਬਾਵਾ, ਪਰੀ ਰਾਣੀ, ਸੁਹਾਨਾ ਅਤੇ ਖੁਸ਼ਦੀਪ ਕੌਰ, ਦਿਸ਼ਾ, ਅੰਮ੍ਰਿਤਪਾਲ ਕੌਰ, ਸ਼ੁਭਨੀਤ ਕੌਰ ਅਤੇ ਅਨਮੋਲਪ੍ਰੀਤ ਕੌਰ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ ਹੈ। ਵਿਦਿਆਰਥੀਆਂ ਦੇ ਸਨਮਾਨ ਲਈ ਪੁੱਜੇ ਮਾਸਟਰ ਰਜਿੰਦਰ ਭਦੌੜ ਅਤੇ ਡਾ. ਵਿਪਨ ਕੁਮਾਰ ਗੁਪਤਾ ਨੇ ਸੰਸਥਾ ਦੀ ਸ਼ਲਾਘਾ ਕੀਤੀ। ਇਸ ਮੌਕੇ ਜਸਵੰਤ ਸਿੰਘ ਬੋਪਾਰਾਏ ਨੇ ਵੀ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਝਰਮਲ ਸਿੰਘ ਜੰਗੀਆਣਾ, ਸੰਦੀਪ ਕੁਮਾਰ ਦਈਏ, ਬਲਵਿੰਦਰ ਸਿੰਘ ਮਾਨ, ਗੁਰਪ੍ਰੀਤ ਕੌਰ ਭੁੱਲਰ, ਅਮਨਦੀਪ ਕੌਰ ਨੈਣੇਵਾਲ, ਬਲਵਿੰਦਰ ਸਿੰਘ ਮਾਨ, ਦਲਜੀਤ ਸਿੰਘ, ਜਗਸੀਰ ਸਿੰਘ ਅਤੇ ਪਰਮਜੀਤ ਸਿੰਘ ਸਣੇ ਸਮੁੱਚਾ ਸਟਾਫ ਹਾਜ਼ਰ ਸੀ। -ਪੱਤਰ ਪ੍ਰੇਰਕ
ਸ਼ਿਵਾਲਿਕ ਪਬਲਿਕ ਸਕੂਲ ਦੀ ਖੇਡਾਂ ’ਚ ਝੰਡੀ
ਤਪਾ ਮੰਡੀ: ਸ਼ਿਵਾਲਿਕ ਪਬਲਿਕ ਸਕੂਲ ਤਪਾ ਦੇ ਵਿਦਿਆਰਥੀਆਂ ਨੇ 45ਵੀਆਂ ਸੂਬਾਈ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਕਰਾਟੇ ਚੈਂਪੀਅਨਸ਼ਿਪ ਵਿੱਚ ਰਹਿਮਤ ਕੌਰ ਨੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਚੈਂਪੀਅਨਸ਼ਿਪ ਵਿੱਚ 23 ਜ਼ਿਲ੍ਹਿਆਂ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਿੰਸੀਪਲ ਮੋਨਿਕਾ ਗਰਗ ਨੇ ਕਿਹਾ ਕਿ ਰਹਿਮਤ ਕੌਰ ਪੂਰੇ ਬਰਨਾਲਾ ਜ਼ਿਲ੍ਹੇ ਵਿੱਚੋਂ ਤਗ਼ਮਾ ਪ੍ਰਾਪਤ ਕਰਨ ਵਾਲੀ ਇੱਕੋ-ਇੱਕ ਵਿਦਿਆਰਥਣ ਹੈ। ਉਨ੍ਹਾਂ ਬੱਚਿਆਂ ਦੀ ਸਫਲਤਾ ਦਾ ਸਿਹਰਾ ਅਧਿਆਪਕਾਂ ਅਤੇ ਟ੍ਰੇਨਰਾਂ ਦੇ ਸਮਰਪਣ ਨੂੰ ਦਿੱਤਾ। ਉਨ੍ਹਾਂ ਨੇ ਸਾਰੇ ਜੇਤੂਆਂ ਅਤੇ ਉਨ੍ਹਾਂ ਦੇ ਕਰਾਟੇ ਕੋਚ ਬੰਧਨਾਂ ਰਤੀ ਨੂੰ ਵਧਾਈ ਦਿੱਤੀ। -ਨਿੱਜੀ ਪੱਤਰ ਪ੍ਰੇਰਕ
ਵਿਦਿਆਰਥੀਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਆ
ਫ਼ਿਰੋਜ਼ਪੁਰ: ਸਾਰਾਗੜੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ, ਫ਼ਿਰੋਜ਼ਪੁਰ ਵਿੱਚ ਸਕੂਲ ਦੇ ਪ੍ਰਿੰਸੀਪਲ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਸੈਮੀਨਾਰ ਅਤੇ ਸਾਹਿਤਕਾਰ ਤੇ ਸਿੱਖਿਆ ਮਾਹਿਰ ਡਾ. ਦਵਿੰਦਰ ਸੈਫੀ ਨਾਲ ਰੂ-ਬ-ਰੂ ਕਰਵਾਇਆ ਗਿਆ। ਵਾਈਸ ਪ੍ਰਿੰਸੀਪਲ ਸੁਕ੍ਰੀਤੀ ਸ਼ਰਮਾ ਅਤੇ ਸਟਾਫ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਵਿਦਿਆਰਥੀਆਂ ਨੂੰ ਸਿੱਖਿਆ ਦੀ ਮਹੱਤਤਾ ਅਤੇ ਤਣਾਅ ਮੁਕਤ ਰਹਿਣ ਬਾਰੇ ਦੱਸਿਆ ਗਿਆ। ਡਾ. ਸੈਫ਼ੀ ਨੇ ਵਿਦਿਆਰਥੀ ਜੀਵਨ ਵਿੱਚ ਮਿਹਨਤ ਕਰ ਕੇ ਮੰਜ਼ਿਲ ਤੱਕ ਪਹੁੰਚਣ ਦੀ ਗੱਲ ਕੀਤੀ। ਇਸ ਮੌਕੇ ਡਾ. ਸਤਿੰਦਰ ਸਿੰਘ ਨੇ ਸਿੱਖਿਆ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ 60 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਅਸ਼ਿਵੰਦਰ ਸਿੰਘ ਬਰਾੜ, ਗੁਰਪ੍ਰੀਤ ਕੌਰ, ਸੀਮਾ ਰਾਣੀ, ਜਸਵਿੰਦਰ ਸਿੰਘ, ਰੂਪਪ੍ਰੀਤ ਕੌਰ, ਲਕਸ਼ਮੀ, ਗਗਨਦੀਪ ਕੌਰ, ਗਿੰਨੀ ਬਾਂਸਲ, ਅਮਰ ਵਰਮਾ, ਮਨੋਜ ਸਰ, ਜਰਨੈਲ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਰਿਹਾ। -ਪੱਤਰ ਪ੍ਰੇਰਕ
