ਸੁਧਾਰ ਕਮੇਟੀ ਵੱਲੋਂ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ
ਕਸਬਾ ਮਮਦੋਟ ਦੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਬਣੀ ਮਮਦੋਟ ਸੁਧਾਰ ਕਮੇਟੀ ਵੱਲੋਂ ਨਗਰ ਪੰਚਾਇਤ ਮਮਦੋਟ ਦੇ ਦਫ਼ਤਰ ਸਾਹਮਣੇ ਧਰਨਾ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ, ਕਿਸਾਨ ਯੂਨੀਅਨ ਸਿੱਧੂਪੁਰ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਕਾਂਗਰਸ ਦੇ ਹਲਕਾ ਇੰਚਾਰਜ ਆਸ਼ੂ ਬੰਗੜ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਮਮਦੋਟ ਸੁਧਾਰ ਕਮੇਟੀ ਦੇ ਮੈਂਬਰ ਹਰਸਿਮਰਨ ਸਿੰਘ ਬਾਵਾ, ਵਿੱਕੀ ਮਦਾਨ, ਕਮਲ ਸਿੱਧੂ, ਦੀਪਕ ਨਾਰੰਗ, ਮੁਨੀਸ ਚੋਪੜਾ ਤੋਂ ਇਲਾਵਾ ਜੋਗਾ ਸਿੰਘ ਸਾਬਕਾ ਚੇਅਰਮੈਨ, ਜਥੇਦਾਰ ਚਮਕੌਰ ਸਿੰਘ ਟਿੱਬੀ, ਗੁਰਮੀਤ ਸਿੰਘ ਘੋੜੇ ਚੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਸਿੱਧੂਪੁਰ, ਅਸ਼ੋਕ ਸਹਿਗਲ, ਗੁਰਸੇਵਕ ਸਿੰਘ ਮਹਿਮਾਂ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਧਰਨੇ ਨੂੰ ਸੰਬੋਧਨ ਕੀਤਾ ਗਿਆ। ਧਰਨੇ ਵਿੱਚ ਵੱਡੀ ਗਿਣਤੀ ਦੁਕਾਨਦਾਰ ਨੇ ਦੁਕਾਨਾਂ ਬੰਦ ਕਰਕੇ ਸ਼ਿਰਕਤ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਨਾਇਬ ਤਹਿਸੀਦਾਰ ਅਵਿਨਾਸ਼ ਚੰਦਰ, ਈ ਓ ਨਗਰ ਪੰਚਾਇਤ ਵੱਲੋਂ ਮਮਦੋਟ ਸੁਧਾਰ ਕਮੇਟੀ ਨੂੰ ਸੀਵਰੇਜ ਚਾਲੂ ਕਰਨ, ਮੇਨ ਬਾਜ਼ਾਰ ਵਾਲੀ ਸੜਕ ਨੂੰ ਬਣਾਉਣ, ਬਾਜ਼ਾਰਾਂ ਅਤੇ ਗਲੀਆਂ ਨਾਲੀਆਂ ਵਿੱਚ ਸਫ਼ਾਈ ਸਣੇ ਜਿੰਨੀਆਂ ਵੀ ਅੱਠ ਦੇ ਕਰੀਬ ਮੰਗਾਂ ਸਬੰਧੀ ਲਿਖਤੀ ਵਿਸ਼ਵਾਸ ਦਿਵਾਉਣ ’ਤੇ ਧਰਨਾ ਸਮਾਪਤ ਕੀਤਾ ਗਿਆ।
