ਖ਼ਬਰ ਦਾ ਅਸਰ: ਪਰਬਤਾਰੋਹੀ ਹੁਕਮ ਚੰਦ ਨੂੰ ਵਿੱਤੀ ਸਹਾਇਤਾ
ਸ਼ਹਿਰ ਦੇ ਪਰਬਤਾਰੋਹੀ ਹੁਕਮ ਚੰਦ ਉਰਫ਼ ਚਾਂਦ ਮਾਹੀ ਦੀ ਮਦਦ ਲਈ ਸੀਐੱਮਆਰਜੇ ਕਾਲਜ ਦੀ ਮੈਨੇਜਮੈਂਟ ਅੱਗੇ ਆਈ ਹੈ। ਹੁਕਮ ਚੰਦ ਨੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਪਹਾੜੀ ਚੋਟੀਆਂ ਨੂੰ ਫਤਹਿ ਕੀਤਾ ਹੈ ਅਤੇ ਹੁਣ ਉਸ ਦਾ ਸੁਫ਼ਨਾ ਆਕਸੀਜਨ ਤੋਂ ਬਿਨਾਂ ਮਾਊਂਟ ਐਵਰੈਸਟ ਨੂੰ ਫਤਹਿ ਕਰਨਾ ਹੈ ਪਰ ਚਾਂਦ ਮਾਹੀ ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਉਸ ਨੇ ‘ਪੰਜਾਬੀ ਟ੍ਰਿਬਿਊਨ’ ਰਾਹੀਂ ਪਿਛਲੀ 17 ਜੁਲਾਈ ਨੂੰ ਉਸ ਨੂੰ ਆਰਿਥਕ ਸਹਾਇਤਾ ਦਿੱਤੇ ਜਾਣ ਦੀ ਅਪੀਲ ਕੀਤੀ। ਇਸ ਲਈ ਉਸ ਦੀ ਵਿੱਤੀ ਮਦਦ ਦੀ ਅਪੀਲ ’ਤੇ ਚੌਧਰੀ ਮਨੀਰਾਮ ਝੋਰੜ ਸਰਕਾਰੀ ਕਾਲਜ ਮਿੱਠੀ ਸੁਰੇਰਾ ਦੇ ਸਟਾਫ ਨੇ ਅੱਜ ਪਰਬਤਾਰੋਹੀ ਹੁਕਮ ਚੰਦ ਉਰਫ਼ ਚਾਂਦ ਮਾਹੀ ਨੂੰ ਮਿਸ਼ਨ ਮਾਊਂਟ ਐਵਰੈਸਟ ਵਿਦਾਊਟ ਆਕਸੀਜਨ ਤਹਿਤ 11500 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਸੱਜਣ ਕੁਮਾਰ ਅਤੇ ਪ੍ਰੋ. ਜੋਗਿੰਦਰ ਸਿੰਘ ਨੇ ਪਰਬਤਾਰੋਹੀ ਨੂੰ ਉਸਦੇ ਮਿਸ਼ਨ ਨੂੰ ਪੂਰਾ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪਰਬਤਾਰੋਹੀ ਹੁਕਮ ਚੰਦ ਨੇ ਵੀ ਕਾਲਜ ਦੇ ਸਾਰੇ ਸਟਾਫ ਮੈਂਬਰਾਂ ਅਤੇ ਪੰਜਾਬੀ ਟ੍ਰਿਬਿਊਨ ਦਾ ਇਸ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ।