ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਆਵਜ਼ਾ ਨਾ ਵਧਾਉਣ ’ਤੇ ਦਰਿਆਵਾਂ ’ਚੋਂ ਰੇਤ ਕੱਢ ਕੇ ਵੇਚਾਂਗੇ: ਰੁਲਦੂ ਸਿੰਘ

ਪੰਜਾਬ ਕਿਸਾਨ ਯੂਨੀਅਨ ਵੱਲੋਂ 17 ਨੂੰ ਰਾਜ ਭਰ ’ਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਐਲਾਨ
ਮਾਨਸਾ ਵਿੱਚ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਰੁਲਦੂ ਸਿੰਘ। -ਫੋਟੋ: ਸੁਰੇਸ਼
Advertisement

ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਐਲਾਨ ਕਿ ਜੇਕਰ ਪੰਜਾਬ ਸਰਕਾਰ ਨੇ ਹੜ੍ਹ ਮਾਰੇ ਲੋਕਾਂ ਲਈ ਮੁਆਵਜ਼ਾ ਅਤੇ ਸਹਾਇਤਾ ਰਾਸ਼ੀ ਨਾ ਵਧਾਈ ਤਾਂ ਪੰਜਾਬ ਕਿਸਾਨ ਯੂਨੀਅਨ ਦਰਿਆਵਾਂ ’ਚੋਂ ਰੇਤ ਕੱਢ ਕੇ ਉਸ ਨੂੰ ਵੇਚਕੇ ਲੋਕਾਂ ਅਤੇ ਕਿਸਾਨਾਂ ਦਾ ਇਹ ਘਾਟਾ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਜਿੰਨੀ ਰਾਸ਼ੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਐਲਾਨ ਕਰ ਰਹੀ ਹੈ, ਇਸ ਤੋਂ ਵੱਧ ਪੈਸਾ ਤਾਂ ਦੇਸ਼ ਦੇ ਪ੍ਰਸਿੱਧ ਕਲਾਕਾਰ ਹੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਔਖੀ ਘੜੀ ਵਿੱਚ ਵੀ ਪ੍ਰਧਾਨ ਮੰਤਰੀ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਮੁਆਵਜ਼ਾ ਦੇਣ ਸਮੇਂ ਮਖੌਲ ਉਡਾਇਆ ਹੈ। ਉਹ ਅੱਜ ਇਥੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ 17 ਸਤੰਬਰ ਨੂੰ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਸਬੰਧੀ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 20 ਹਜ਼ਾਰ ਕਰੋੜ ਰੁਪਏ ਜਾਰੀ ਕਰੇ, ਨਿਗੂਣੇ ਮੁਆਵਜੇ ਨਾਲ ਪੀੜਤਾਂ ਨੂੰ ਦੁਬਾਰਾ ਪੈਰਾਂ-ਸਿਰ ਖੜ੍ਹੇ ਹੋਣ ਵਿੱਚ ਮੱਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਹੜ੍ਹ ਪੀੜਤਾਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ ਸਿਰਫ ਹਵਾਈ ਬਿਆਨ ਹੀ ਨਾ ਦਾਗੇ, ਸਗੋਂ ਲੋਕਾਂ ਤੋਂ ਟੈਕਸਾਂ ਰਾਹੀਂ ਇਕੱਤਰ ਕੀਤੇ ਫੰਡ ਨੂੰ ਫਾਸਟ ਟਰੈਕ ਰਾਹੀਂ ਵੰਡ ਕਰੇ।

Advertisement

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪ੍ਰਤੀ ਏਕੜ 20 ਹਜ਼ਾਰ ਰੁਪਏ ਨੁਕਸਾਨ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ,ਪਤਾ ਨਹੀਂ ਇਹ ਵੀ ਸਰਕਾਰ ਦੇਵੇਗੀ ਜਾਂ ਨਹੀਂ, ਪਰ ਸਰਕਾਰ ਨੂੰ ਇਹ ਮੁਆਵਜ਼ਾ ਪ੍ਰਤੀ ਏਕੜ 76 ਹਜ਼ਾਰ ਰੁਪਏ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੜ੍ਹਾਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ, ਇਹ ਰਾਸ਼ੀ ਵੀ 4 ਲੱਖ ਤੋਂ ਵਧਾਕੇ 10 ਲੱਖ ਰੁਪਏ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਖ਼ਮੀਆਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਹਾਇਤਾ 50 ਹਜ਼ਾਰ ਰੁਪਏ ਵੀ ਬਹੁਤ ਥੋੜ੍ਹੀ ਹੈ, ਇਸ ਵਿੱਚ ਵੀ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਸਹਾਇਤਾ ਰਾਸ਼ੀ ਨਾ ਵਧਾਈ ਤਾਂ ਪੰਜਾਬ ਕਿਸਾਨ ਯੂਨੀਅਨ ਆਉਂਦੇ ਸਮੇਂ ਵਿੱਚ ਮੀਟਿੰਗ ਕਰਕੇ ਇੱਕ ਅੰਦੋਲਨ ਵਿੱਢੇਗੀ ਅਤੇ ਦਰਿਆਵਾਂ ਦੀ ਰੇਤ ਕੱਢਕੇ ਉਸ ਨੂੰ ਵੇਚ-ਵੱਟ ਹੜ੍ਹਾਂ ’ਚ ਹੋਏ ਲੋਕਾਂ ਦੇ ਨੁਕਸਾਨ ਨੂੰ ਪੂਰਾ ਕਰੇਗੀ।

Advertisement
Show comments