ਸ਼ਹਿਣਾ ਜ਼ੋਨ ਤੋਂ ‘ਆਪ’ ਉਮੀਦਵਾਰ ਦੇ ਪਤੀ ਨੇ ਵੋਟਾਂ ਮੰਗੀਆਂ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਦੇ ਸ਼ਹਿਣਾ ਜ਼ੋਨ ਤੋਂ ਉਮੀਦਵਾਰ ਬੀਬੀ ਗੁਰਪ੍ਰੀਤ ਕੌਰ ਦੇ ਪਤੀ ਕੁਲਦੀਪ ਸਿੰਘ ਤਲਵੰਡੀ, ਨਾਜ਼ਮ ਸਿੰਘ ਸ਼ਹਿਣਾ, ਜਗਦੇਵ ਸਿੰਘ, ਸਰਬਜੀਤ ਸਿੰਘ, ਹਰਦੇਵ ਸਿੰਘ, ਗੁਰਤੇਜ ਸਿੰਘ ਅਤੇ ਸਰੋਵਰ ਸਿੰਘ ਨੇ ਸੰਧੂ ਕਲਾਂ, ਸ਼ਹਿਣਾ ਅਤੇ ਨੈਣੇਵਾਲ ਵਿੱਚ...
Advertisement
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਦੇ ਸ਼ਹਿਣਾ ਜ਼ੋਨ ਤੋਂ ਉਮੀਦਵਾਰ ਬੀਬੀ ਗੁਰਪ੍ਰੀਤ ਕੌਰ ਦੇ ਪਤੀ ਕੁਲਦੀਪ ਸਿੰਘ ਤਲਵੰਡੀ, ਨਾਜ਼ਮ ਸਿੰਘ ਸ਼ਹਿਣਾ, ਜਗਦੇਵ ਸਿੰਘ, ਸਰਬਜੀਤ ਸਿੰਘ, ਹਰਦੇਵ ਸਿੰਘ, ਗੁਰਤੇਜ ਸਿੰਘ ਅਤੇ ਸਰੋਵਰ ਸਿੰਘ ਨੇ ਸੰਧੂ ਕਲਾਂ, ਸ਼ਹਿਣਾ ਅਤੇ ਨੈਣੇਵਾਲ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ।ਉਮੀਦਵਾਰ ਦੇ ਪਤੀ ਕੁਲਦੀਪ ਸਿੰਘ ਤਲਵੰਡੀ ਨੇ ਕਿਹਾ ਕਿ ਉਹ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਲੋਕ ਭਲਾਈ ਲਈ ਕੀਤੇ ਕੰਮਾਂ ਅਤੇ ਪੰਜਾਬ ਦੇ ਕੀਤੇ ਸਰਬਪੱਖੀ ਵਿਕਾਸ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਭਦੌੜ ਹਲਕੇ ਦੇ ਹਰ ਪਿੰਡ ਨੂੰ ਹੋਰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਜੇ ਹਲਕੇ ਦੇ ਲੋਕ ਉਸ ਨੂੰ ਤਾਕਤ ਦੇਣਗੇ ਤਾਂ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਹਰ ਪਿੰਡ ਦਾ ਵਿਕਾਸ ਕਰਵਾਉਣਗੇ। ਸ੍ਰੀ ਤਲਵੰਡੀ ਨੇ ਕਿਹਾ ਕਿ ‘ਆਪ’ ਸਰਕਾਰ ਸਿਹਤ ਸਹੂਲਤਾਂ, ਸਿੱਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਆਉਣ ਵਾਲੀ 14 ਦਸੰਬਰ ਨੂੰ ਝਾੜੂ ਦੇ ਨਿਸ਼ਾਨ ’ਤੇ ਮੋਹਰਾਂ ਲਾਉਣ ਦੀ ਅਪੀਲ ਕੀਤੀ।
Advertisement
Advertisement
