ਬੱਚੇ ਦੀ ਤਸਕਰੀ ਦੇ ਮਾਮਲੇ ’ਚ ਪਤੀ-ਪਤਨੀ ਗ੍ਰਿਫ਼ਤਾਰ
                    ਸਿਰਸਾ ਸੀਆਈਏ ਥਾਣਾ ਪੁਲੀਸ ਨੇ ਇੱਕ ਬੱਚੇ ਦੀ ਤਸਕਰੀ ਕਰਨ ਵਾਲੇ ਗਰੋਹ ਵਿੱਚ ਸ਼ਾਮਲ ਇੱਕ ਜੋੜੇ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜੋੜਾ ਕਥਿਤ ਤੌਰ ’ਤੇ ਪੰਜਾਬ ਦੇ ਖੰਨਾ ਤੋਂ ਅਗਵਾ ਕਰਕੇ ਕਿਤੇ ਵੇਚਣ ਲਈ ਜਾ ਰਹੇ...
                
        
        
    
                 Advertisement 
                
 
            
        ਸਿਰਸਾ ਸੀਆਈਏ ਥਾਣਾ ਪੁਲੀਸ ਨੇ ਇੱਕ ਬੱਚੇ ਦੀ ਤਸਕਰੀ ਕਰਨ ਵਾਲੇ ਗਰੋਹ ਵਿੱਚ ਸ਼ਾਮਲ ਇੱਕ ਜੋੜੇ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜੋੜਾ ਕਥਿਤ ਤੌਰ ’ਤੇ ਪੰਜਾਬ ਦੇ ਖੰਨਾ ਤੋਂ ਅਗਵਾ ਕਰਕੇ ਕਿਤੇ ਵੇਚਣ ਲਈ ਜਾ ਰਹੇ ਸਨ। ਡੀਐੱਸਪੀ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਪੁਲੀਸ ਤੋਂ ਸੂਚਨਾ ਮਿਲੀ ਸੀ ਕਿ ਇਕ ਬੱਚੇ ਨੂੰ ਅਗਵਾ ਕਰਕੇ ਕੁਝ ਲੋਕ ਸਿਰਸਾ ਵੱਲ ਆ ਰਹੇ ਹਨ ਜਿਸ ਮਗਰੋਂ ਪੁਲੀਸ ਨੇ ਪੰਜਾਬ ਵੱਲੋਂ ਆਉਣ ਵਾਲੇ ਵਾਹਨਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਇਕ ਬੱਸ ’ਚ ਇਕ ਜੋੜਾ ਇਕ ਬੱਚੇ ਸਮੇਤ ਮਿਲਿਆ। ਜਦੋਂ ਜੋੜੇ ਨੂੰ ਬੱਚੇ ਬਾਰੇ ਪੁੱਛਿਆ ਗਿਆ ਤਾਂ ਉਹ ਤਸੱਲੀਬਖ਼ਸ਼ ਉੱਤਰ ਨਾ ਦੇ ਸਕਿਆ ਤਾਂ ਉਸ ਜੋੜੇ ਨੂੰ ਕਾਬੂ ਕਰ ਲਿਆ ਗਿਆ। ਇਸ ਦੀ ਸੂਚਨਾ ਪੰਜਾਬ ਪੁਲੀਸ ਨੂੰ ਦਿੱਤੀ ਗਈ।
                 Advertisement 
                
 
            
        
                 Advertisement 
                
 
            
        