ਟਰਾਈਡੈਂਟ ਦੇ ਕੈਂਪ ’ਚ ਸੈਂਕੜੇ ਮਰੀਜ਼ਾਂ ਦੀ ਜਾਂਚ
ਟਰਾਈਡੈਂਟ ਗਰੁੱਪ ਵੱਲੋਂ ਸ਼ੁਰੂ ਮੁਫ਼ਤ ਮੈਡੀਕਲ ਕੈਂਪ ਦੇ ਅੱਜ ਚੌਥੇ ਪੜਾਅ ਦੇ ਆਖਰੀ ਦਿਨ ਸੈਂਕੜੇ ਮਰੀਜ਼ਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੀ ਸਿਹਤ ਦੀ ਜਾਂਚ ਪੜਤਾਲ ਕਰਵਾਈ। ਕੈਂਪ ਵਿੱਚ ਭਦੌੜ ਤੋਂ ਆਏ ਕਰਮ ਸਿੰਘ, ਸ਼ੇਰਪੁਰ ਤੋਂ ਜੀਵਨ ਕੁਮਾਰ, ਪਿੰਡ ਠੀਕਰੀਵਾਲਾ ਤੋਂ ਪਹੁੰਚੀ ਅਮਰਜੀਤ ਕੌਰ, ਧਨੌਲਾ ਤੋਂ ਗੁਰਮੀਤ ਕੌਰ, ਪਿੰਡ ਖੁੱਡੀ ਕਲਾਂ ਤੋਂ ਗੁਰਤੇਜ ਸਿੰਘ, ਬਹਾਦਰਪੁਰ ਨੇੜਲੇ ਪਿੰਡ ਨੱਤਾਂ ਦੀ ਗੁਰਜੀਤ ਕੌਰ, ਭੋਤਨਾ ਦੀ ਬਲਦੇਵ ਕੌਰ, ਪਿੰਡ ਧੌਲੇ ਤੋਂ ਆਪਣੇ ਪੋਤੇ ਦੇਵਾਂਸ਼ ਨਾਲ ਆਈ ਅੱਛਰਾ ਦੇਵੀ ਸਣੇ ਹੋਰ ਬਜ਼ੁਰਗਾਂ ਨੇ ਟਰਾਈਡੈਂਟ ਗਰੁੱਪ ਦੇ ਇਸ ੳਪਰਾਲੇ ਲਈ ਗਰੁੱਪ ਦੇ ਸੰਸਥਾਪਕ ਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ, ਸੀ ਐੱਸਆਰ ਹੈੱਡ ਮਧੂ ਗੁਪਤਾ ਤੇ ਸੀ ਐਕਸ ਓ ਅਭਿਸ਼ੇਕ ਗੁਪਤਾ ਦਾ ਧੰਨਵਾਦ ਕੀਤਾ। ਡਾ. ਐਲਡੋ ਐਲੀਆਸ ਨੇ ਅੱਖਾਂ ਦੀ ਸਾਂਭ ਸੰਭਾਲ, ਮੈਡੀਸਨ ਦੇ ਮਾਹਿਰ ਡਾ. ਗਿਆਨੇਂਦਰ ਪਰਤਾਪ ਸਿੰਘ (ਐੱਮ ਡੀ) ਨੇ ਸ਼ੂਗਰ ਦੇ ਲੱਛਣਾਂ ਤੇ ਪਛਾਣ ਬਾਰੇ ਜਾਣਕਾਰੀ ਦਿੱਤੀ। ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਮਰੀਜ਼ਾਂ ਦੀ ਜਾਂਚ ਪੜਤਾਲ ਤੋਂ ਬਾਦ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।
