ਸ਼ਾਰਟ ਸਰਕਟ ਕਾਰਨ ਘਰ ਨੂੰ ਅੱਗ; ਸਾਮਾਨ ਸੜਿਆ
ਗਿੱਦੜਬਾਹਾ ਹਲਕੇ ਦੇ ਪਿੰਡ ਛੱਤਿਆਣਾ ਵਿੱਚ ਕੱਲ੍ਹ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ ਕਾਰਨ ਗਰੀਬ ਪਰਿਵਾਰ ਦਾ ਵੱਡਾ ਮਾਲੀ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜੂ ਪੁੱਤਰ ਸੁਰੇਸ਼ ਚੰਦ ਆਪਣੀ 75 ਸਾਲਾਂ ਬਜੁਰਗ ਮਾਤਾ, ਪਤਨੀ, ਬੱਚਿਆਂ ਅਤੇ ਭਰਾ ਨਾਲ...
Advertisement
ਗਿੱਦੜਬਾਹਾ ਹਲਕੇ ਦੇ ਪਿੰਡ ਛੱਤਿਆਣਾ ਵਿੱਚ ਕੱਲ੍ਹ ਸ਼ਾਰਟ ਸਰਕਟ ਕਾਰਨ ਘਰ ਨੂੰ ਲੱਗੀ ਅੱਗ ਕਾਰਨ ਗਰੀਬ ਪਰਿਵਾਰ ਦਾ ਵੱਡਾ ਮਾਲੀ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜੂ ਪੁੱਤਰ ਸੁਰੇਸ਼ ਚੰਦ ਆਪਣੀ 75 ਸਾਲਾਂ ਬਜੁਰਗ ਮਾਤਾ, ਪਤਨੀ, ਬੱਚਿਆਂ ਅਤੇ ਭਰਾ ਨਾਲ ਫੋਕਲ ਪੁਆਇੰਟ ਛੱਤਿਆਣਾ ਨੇੜੇ ਰਹਿੰਦਾ ਹੈ, ਬੀਤੇ ਦਿਨ ਦੁਪਹਿਰ ਸਮੇਂ ਰਾਜੂ ਅਤੇ ਉਸ ਦਾ ਭਰਾ ਜੋ ਮਜ਼ਦੂਰੀ ਦਾ ਕੰਮ ਕਰਦੇ ਹਨ, ਆਪਣੇ ਕੰਮ ’ਤੇ ਗਏ ਸਨ ਅਤੇ ਰਾਜੂ ਦੀ ਪਤਨੀ ਬੱਚਿਆਂ ਸਮੇਤ ਆਪਣੇ ਪੇਕੇ ਘਰ ਗਈ ਹੋਈ ਸੀ। ਰਾਜੂ ਦੀ ਬਜੁਰਗ ਮਾਤਾ ਨੇ ਘਰ ਵਿਚੋਂ ਧੂੰਆ ਨਿਕਲਦੇ ਹੋਏ ਦੇਖਿਆ ਅਤੇ ਰੌਲਾ ਪਾਇਆ ਜਿਸ ’ਤੇ ਆਸ ਪਾਸ ਦੇ ਲੋਕ ਇਕੱਠੇ ਹੋਏ ਤਾਂ ਦੇਖਿਆ ਕਿ ਘਰ ਵਿਚ ਅੱਗ ਲੱਗੀ ਹੋਈ ਹੈ, ਪਿੰਡ ਵਾਸੀਆਂ ਨੇ ਕਾਫੀ ਮੁਸ਼ਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਪਰੰਤੂ ਉਸ ਸਮੇਂ ਤੱਕ ਘਰ ਵਿਚ ਪਿਆ ਟੀ ਵੀ, ਮੰਜੇ ਬਿਸਤਰੇ, ਫਰਿੱਜ, ਕੂਲਰ, ਬੈੱਡ ਅਤੇ ਹੋਰ ਘਰੇਲੂ ਸਾਮਾਨ ਅੱਗ ਦੀ ਭੇਟ ਚੜ੍ਹ ਚੁੱਕਿਆ ਸੀ। ਪੀੜਤ ਰਾਜੂ ਅਤੇ ਉਸ ਦੇ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਾਲੀ ਸਹਾਇਤਾ ਦਿੱਤੇ ਜਾਣ ਦੀ ਅਪੀਲ ਕੀਤੀ ਹੈ।
Advertisement
Advertisement
