ਕਰੰਟ ਲੱਗਣ ਕਾਰਨ ਘੋੜੇ ਦੀ ਮੌਤ
ਤਲਵੰਡੀ ਭਾਈ, 19 ਜੁਲਾਈ ਕਸਬਾ ਮੁੱਦਕੀ ਦੇ ਸਟਰੀਟ ਲਾਈਟ ਦੇ ਖੰਭੇ ਤੋਂ ਨੇੜੇ ਰਾਹ ਵਿੱਚ ਭਰੇ ਪਾਣੀ ਵਿੱਚ ਆਏ ਕਰੰਟ ਕਾਰਨ ਘੋੜੇ ਦੀ ਮੌਤ ਹੋ ਗਈ। ਪੀੜਤ ਰਮਨਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ ਅੱਠ ਵਜੇ ਉਹ ਕੰਮ ਤੋਂ...
Advertisement
ਤਲਵੰਡੀ ਭਾਈ, 19 ਜੁਲਾਈ
ਕਸਬਾ ਮੁੱਦਕੀ ਦੇ ਸਟਰੀਟ ਲਾਈਟ ਦੇ ਖੰਭੇ ਤੋਂ ਨੇੜੇ ਰਾਹ ਵਿੱਚ ਭਰੇ ਪਾਣੀ ਵਿੱਚ ਆਏ ਕਰੰਟ ਕਾਰਨ ਘੋੜੇ ਦੀ ਮੌਤ ਹੋ ਗਈ। ਪੀੜਤ ਰਮਨਦੀਪ ਸਿੰਘ ਨੇ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ ਅੱਠ ਵਜੇ ਉਹ ਕੰਮ ਤੋਂ ਵਾਪਸ ਜਾ ਰਿਹਾ ਸੀ ਤਾਂ ਉਸ ਦਾ ਘੋੜਾ ਜਦੋਂ ਸਰਕਾਰੀ ਕੰਨਿਆ ਸਕੂਲ ਵਾਲੇ ਚੌਕ ਵਿੱਚ ਖੜ੍ਹੇ ਪਾਣੀ ’ਚ ਵੜਿਆ ਤਾਂ ਉਹ ਉੱਥੇ ਹੀ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਰਮਨਦੀਪ ਨੇ ਦੱਸਿਆ ਕਿ ਉਸ ਨੇ ਰੇਹੜੇ ਤੋਂ ਛਾਲ ਮਾਰ ਕੇ ਜਾਨ ਬਚਾਈ। ਉਸ ਨੇ ਕਿਹਾ ਕਿ ਘੋੜਾ-ਰੇਹੜਾ ਹੀ ਉਸ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਾਧਨ ਸੀ। ਐੱਮਸੀ ਦਵਿੰਦਰ ਕੁਮਾਰ ਪਿੰਕਾ ਨੇ ਦੱਸਿਆ ਕਿ ਹਾਦਸਾ ਇੱਕ ਦੁਕਾਨਦਾਰ ਵੱਲੋਂ ਨਗਰ ਪੰਚਾਇਤ ਦੀਆਂ ਸਟਰੀਟ ਲਾਈਟਾਂ ਦੀ ਤਾਰ ਨੂੰ ਲਗਾਈ ਕੁੰਡੀ ਕਾਰਨ ਵਾਪਰਿਆ ਹੈ। ਨਗਰ ਪੰਚਾਇਤ ਦੇ ਮੁੱਖ ਕਲਰਕ ਅਸ਼ੋਕ ਕੁਮਾਰ ਨੇ ਕਿਹਾ ਕਿ ਦੋਸ਼ੀ ਦੁਕਾਨਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
Advertisement
Advertisement