ਜ਼ਿਲ੍ਹਾ ਪੱਧਰੀ ਖੇਡਾਂ ਦੇ ਜੇਤੂ ਖਿਡਾਰੀਆਂ ਦਾ ਸਨਮਾਨ
ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੁੰਗਵਾਲੀ ਦੇ ਖਿਡਾਰੀਆਂ ਨੇ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਸ਼ਾਨਦਾਰ ਜਿੱਤਾਂ ਹਾਸਲ ਕੀਤੀਆਂ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਪਰਦੀਪ ਕਮੁਾਰ ਨੇ ਮੈਡਲ ਅਤੇ ਸਾਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਲੈਕਚਰਾਰ ਜਗਦੀਸ਼ ਕੁਮਾਰ ਅਤੇ ਪੀਟੀਆਈ ਰਜਿੰਦਰ ਕੁਮਾਰ ਨੇ ਦੱਸਿਆ ਕਿ ਗੱਤਕਾ ਅੰਡਰ-19 ਲੜਕਿਆਂ ਵਿੱਚੋਂ ਦੀਪਕ ਸਿੰਘ, ਰਾਜਵੀਰ ਸਿੰਘ, ਮਨਪ੍ਰੀਤ ਸਿੰਘ ਨੇ 5 ਸੋਨ ਤਗ਼ਮੇ, ਗੱਤਕਾ ਅੰਡਰ 17 ਲੜਕਿਆਂ ਵਿੱਚੋਂ ਖੁਸ਼ਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ, ਪਾਵਰ ਲਿਫਟਿੰਗ ਅੰਡਰ 17 ਵਿੱਚ ਸੋਨ ਤਗ਼ਮਾ, ਪਾਵਰ ਲਿਫਟਿੰਗ ਅੰਡਰ 19 ਵਿੱਚ ਕਾਂਸੀ ਦਾ ਤਗ਼ਮਾ, ਫਰੀ ਸਟਾਈਲ ਕੁਸ਼ਤੀਆਂ ਦੇ ਅੰਡਰ 19 ਦੇ 68 ਕਿਲੋ ਵਜ਼ਨ ਵਿੱਚ ਜਸ਼ਨਪ੍ਰੀਤ ਬੀਬੀ ਨੇ ਸੋਨ ਤਗ਼ਮਾ, ਅੰਡਰ-14 ਕੁਸ਼ਤੀਆਂ ਫਰੀ ਸਟਾਇਲ ਵਿੱਚ ਸੁਖਦੀਪ ਸਿੰਘ ਨੇ ਕਾਂਸੀ, ਅੰਡਰ 19 ਸਾਲ ਕੱਬਡੀ ਨੈਸ਼ਨਲ ਟੀਮ ਵਿੱਚ ਗੁਰਮੇਲ ਸਿੰਘ, ਅੰਮ੍ਰਿਤਪਾਲ ਸਿੰਘ, ਪਰਵਿੰਦਰ ਸਿੰਘ, ਗੁਰਸ਼ਨਪ੍ਰੀਤ ਸਿੰਘ, ਹਰਮਨਜੋਤ ਸਿੰਘ, ਤਰਨਦੀਪ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਜ਼ਿਲ੍ਹੇ ਵਿੱਚੋਂ ਚਾਂਦੀ ਦਾ ਤਗ਼ਮਾ ਹਾਸਲ ਕੀਤਾ।