‘ਰਾਜ ਅਧਿਆਪਕ ਪੁਰਸਕਾਰ’ ਜੇਤੂ ਦਾ ਸਨਮਾਨ
ਰਾਜ ਅਧਿਆਪਕ ਪੁਰਸਕਾਰ-2025’ ਦੇ ਜੇਤੂ ਰਮੇਸ਼ ਕੁਮਾਰ ਨਿਵਾਸੀ ਤਲਵੰਡੀ ਭਾਈ ਦਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ ਹੈ। ਪੀਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਭਾਈ ਦੇ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਗਿੱਲ ਤੇ ਸਮੂਹ ਸਟਾਫ਼ ਵੱਲੋਂ ਰਮੇਸ਼...
Advertisement
ਰਾਜ ਅਧਿਆਪਕ ਪੁਰਸਕਾਰ-2025’ ਦੇ ਜੇਤੂ ਰਮੇਸ਼ ਕੁਮਾਰ ਨਿਵਾਸੀ ਤਲਵੰਡੀ ਭਾਈ ਦਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ ਹੈ। ਪੀਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਭਾਈ ਦੇ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਗਿੱਲ ਤੇ ਸਮੂਹ ਸਟਾਫ਼ ਵੱਲੋਂ ਰਮੇਸ਼ ਕੁਮਾਰ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਰਮੇਸ਼ ਕੁਮਾਰ ਨੇ ਸਕੂਲ ਦੇ ਵਿਕਾਸ ਲਈ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ।ਦਫ਼ਤਰ ਨਗਰ ਕੌਂਸਲ ਤਲਵੰਡੀ ਭਾਈ ਤੇ ਮਾਰਕੀਟ ਕਮੇਟੀ ਵਿੱਚ ਕ੍ਰਮਵਾਰ ਪ੍ਰਧਾਨ ਤਰਸੇਮ ਸਿੰਘ ਮੱਲਾ ਤੇ ਚੇਅਰਮੈਨ ਹਰਪ੍ਰੀਤ ਸਿੰਘ ਕਲਸੀ ਵੱਲੋਂ ਆਪਣੇ-ਆਪਣੇ ਸਟਾਫ਼ ਦੀ ਹਾਜ਼ਰੀ ਵਿੱਚ ਰਮੇਸ਼ ਕੁਮਾਰ ਦਾ ਸਤਿਕਾਰ ਕੀਤਾ ਗਿਆ। ਮੱਲਾ ਅਤੇ ਕਲਸੀ ਨੇ ਕਿਹਾ ਕਿ ਰਮੇਸ਼ ਕੁਮਾਰ ਨੇ ਸੂਬਾ ਪੱਧਰੀ ਪੁਰਸਕਾਰ ਹਾਸਲ ਕਰਕੇ ਸ਼ਹਿਰ ਦਾ ਮਾਣ ਵਧਾਇਆ ਹੈ। ਇਸ ਮੌਕੇ ਰਾਕੇਸ਼ ਕਾਇਤ, ਰੂਪ ਲਾਲ ਵੱਤਾ ਤੇ ਸੁਖਵਿੰਦਰ ਗੁਲ੍ਹਾਟੀ ਹਾਜ਼ਰ ਸਨ।
Advertisement
Advertisement