ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਸਵੀਂ ਤੇ ਬਾਰ੍ਹਵੀਂ ਦੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ

ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਤੇ ਮਾਪਿਆਂ ਨੂੰ ਵਧਾਈ
ਮਾਨਸਾ ਵਿੱਚ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ। -ਫੋਟੋ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 18 ਮਈ

Advertisement

ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ (ਪੀਸੀਈਬੀ) ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ’ਚ ਗੁਰੂ ਨਾਨਕ ਕਾਲਜੀਏਟ ਸੈਕੰਡਰੀ ਸਕੂਲ ਬੁਢਲਾਡਾ ਦਾ ਨਤੀਜਾ 100 ਫੀਸਦੀ ਰਿਹਾ ਹੈ। ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਪੜ੍ਹਨ ਰੁਚੀਆਂ ਦਾ ਨਤੀਜਾ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀਆਂ ਦੇ ਨੰਬਰ 90 ਪ੍ਰਤੀਸ਼ਤ ਦੇ ਕਰੀਬ ਆਏ ਹਨ। ਬਾਰ੍ਹਵੀਂ ਆਰਟਸ ’ਚੋਂ ਸੋਮਾ ਸਿੰਘ ਨੇ 92 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਰਮਨ ਕੌਰ ਨੇ 91 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਪਰਵਾਜਪ੍ਰੀਤ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਸਾਇੰਸ ’ਚੋਂ ਸਾਗਰ ਨੇ 92, ਦਲਜੀਤ ਸਿੰਘ ਨੇ 89, ਰਵੀ ਸਿੰਘ ਨੇ 88 ਅਤੇ ਜਸ਼ਨਪ੍ਰੀਤ ਸਿੰਘ ਨੇ 88 ਫੀਸਦੀ ਅੰਕ ਪ੍ਰਾਪਤ ਕੀਤੇ। ਕਾਮਰਸ ’ਚੋਂ ਜੋਤੀ ਸ਼ਰਮਾ ਨੇ 93, ਇਸਮੀਤ ਬਾਵਾ ਨੇ 90, ਗੁਰਵੀਰ ਸਿੰਘ ਨੇ 89 ਫੀਸਦੀ ਅੰਕ ਹਾਸਲ ਕੀਤੇ। ਇਨ੍ਹਾਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆਂ ਅਤੇ ਸਨਮਾਨ ਕੀਤਾ ਗਿਆ।

ਇਸੇ ਤਰ੍ਹਾਂ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦਾ ਬਾਰ੍ਹਵੀਂ ਤੇ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਡਾਇਰੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ’ਚੋਂ ਕਮਲਦੀਪ ਸਿੰਘ ਨੇ 500 ਚੋਂ 385 ਅੰਕ, ਜਸ਼ਨਦੀਪ ਸਿੰਘ ਨੇ 500 ’ਚੋਂ 379 ਅੰਕ ਤੇ ਮਨਪ੍ਰੀਤ ਕੌਰ ਨੇ 500 ’ਚੋਂ 369 ਅੰਕ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਸਵੀਂ ਜਮਾਤ ਵਿੱਚੋਂ ਖੁਸ਼ਪ੍ਰੀਤ ਨੇ 650 ’ਚੋਂ 526,ਖੁਸ਼ਪ੍ਰੀਤ ਕੌਰ ਨੇ 650 ’ਚੋਂ 525 ਅੰਕ ਅਤੇ ਅਕਾਸ਼ਦੀਪ ਸਿੰਘ ਤੇ ਪ੍ਰੀਤ ਨੇ 520 ਅੰਕ ਹਾਸਲ ਕੀਤੇ। ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਇਨ੍ਹਾਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।

Advertisement
Show comments