ਚੇਤਨਾ ਪਰਖ ਪ੍ਰੀਖਿਆ ਦੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ
ਮਲੋਟ ਸਥਾਨਕ ਨਵਜੋਤ ਪਬਲਿਕ ਹਾਈ ਸਕੂਲ ਵਿੱਚ ਪੰਜਵੀਂ ਚੇਤਨਾ ਪਰਖ ਪ੍ਰੀਖਿਆ ਦੇ ਮੋਹਰੀ ਤੇ ਭਾਗ ਲੈਣ ਵਾਲੇ ਵਿਦਿਅਰਥੀਆਂ ਦਾ ਸਨਮਾਨ ਕੀਤਾ ਗਿਆ। ਇਹ ਸੂਬਾ ਪੱਧਰੀ ਪ੍ਰੀਖਿਆ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਗਈ ਸੀ। ਇਸ ਮੌਕੇ ਸਰਪ੍ਰਸਤ ਮਾਸਟਰ ਗੁਰਚਰਨ ਸਿੰਘ ਨੇ...
Advertisement
ਮਲੋਟ
ਸਥਾਨਕ ਨਵਜੋਤ ਪਬਲਿਕ ਹਾਈ ਸਕੂਲ ਵਿੱਚ ਪੰਜਵੀਂ ਚੇਤਨਾ ਪਰਖ ਪ੍ਰੀਖਿਆ ਦੇ ਮੋਹਰੀ ਤੇ ਭਾਗ ਲੈਣ ਵਾਲੇ ਵਿਦਿਅਰਥੀਆਂ ਦਾ ਸਨਮਾਨ ਕੀਤਾ ਗਿਆ। ਇਹ ਸੂਬਾ ਪੱਧਰੀ ਪ੍ਰੀਖਿਆ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਈ ਗਈ ਸੀ। ਇਸ ਮੌਕੇ ਸਰਪ੍ਰਸਤ ਮਾਸਟਰ ਗੁਰਚਰਨ ਸਿੰਘ ਨੇ ਆਖਿਆ ਕਿ ਪ੍ਰੀਖਿਆਵਾਂ ਜ਼ਿੰਦਗੀ ਦਾ ਸਬਕ ਹੁੰਦੀਆਂ ਹਨ। ਚੇਤਨਾ ਪ੍ਰੀਖਿਆ ਵਿਭਾਗ ਦੇ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਵਿਗਿਆਨਕ ਚੇਤਨਾ ਵਕਤ ਦੀ ਲੋੜ ਹੈ। ਸਕੂਲ ਦੀ ਹੈੱਡਮਿਸਟ੍ਰੈਸ ਕੰਵਲਜੀਤ ਕੌਰ ਨੇ ਆਖਿਆ ਕਿ ਹਰੇਕ ਪ੍ਰੀਖਿਆ ਵਿੱਚ ਮਿਹਨਤ ਤੇ ਲਗਨ ਸਫਲਤਾ ਦਾ ਗੁਰ ਹੁੰਦੀ ਹੈ। ਸਮਾਗਮ ਵਿੱਚ ਪ੍ਰੀਖਿਆ ’ਚੋਂ ਤੀਸਰਾ ਸਥਾਨ ਮੱਲਣ ਵਾਲੇ ਵਿਦਿਆਰਥੀ ਸੰਜੀਵ ਪੁੱਤਰ ਗਜ ਰਾਜ ਦਾ ਪੁਸਤਕਾਂ ਦੇ ਸੈੱਟ ਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement