ਬਠਿੰਡਾ ਵਿੱਚ ਗਰਮੀ ਨੇ ਮੁੜ ਦਿਖਾਏ ਤੇਵਰ
ਪੱਤਰ ਪ੍ਰੇਰਕ ਬਠਿੰਡਾ, 12 ਮਈ ਮਾਲਵਾ ਪੱਟੀ ਦਾ ਮੌਸਮ ਮਈ ਮਹੀਨੇ ਦੀ ਸ਼ੁਰੂਆਤ ਤੋਂ ਖੁਸ਼ਗਵਾਰ ਬਣਿਆ ਹੋਇਆ ਹੈ। ਬੀਤੀ ਰਾਤ ਮਾਲਵਾ ਖੇਤਰ ਵਿੱਚ ਕੁਝ ਥਾਵਾਂ ’ਤੇ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਥੋੜ੍ਹਾ ਠੰਢਾ ਰਿਹਾ ਪਰ ਅੱਜ ਮੁੜ ਤਾਪਮਾਨ...
Advertisement
ਪੱਤਰ ਪ੍ਰੇਰਕ
ਬਠਿੰਡਾ, 12 ਮਈ
Advertisement
ਮਾਲਵਾ ਪੱਟੀ ਦਾ ਮੌਸਮ ਮਈ ਮਹੀਨੇ ਦੀ ਸ਼ੁਰੂਆਤ ਤੋਂ ਖੁਸ਼ਗਵਾਰ ਬਣਿਆ ਹੋਇਆ ਹੈ। ਬੀਤੀ ਰਾਤ ਮਾਲਵਾ ਖੇਤਰ ਵਿੱਚ ਕੁਝ ਥਾਵਾਂ ’ਤੇ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਮੌਸਮ ਥੋੜ੍ਹਾ ਠੰਢਾ ਰਿਹਾ ਪਰ ਅੱਜ ਮੁੜ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਕ ਅੱਜ ਬਠਿੰਡਾ ’ਚ ਪਾਰਾ 39.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਮੁਤਾਬਕ ਤਾਪਮਾਨ 14 ਜੂਨ ਤੱਕ 40 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਡਿਪਟੀ ਕਮਿਸ਼ਨਰ ਅਤੇ ਸਿਹਤ ਵਿਭਾਗ ਨੇ ਬੱਚਿਆਂ, ਬਜ਼ੁਰਗਾਂ ਅਤੇ ਸਿਹਤ ਸਬੰਧੀ ਸਮੱਸਿਆ ਵਾਲਿਆਂ ਨੂੰ ਘਰ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਹੈ। ਗੌਰਤਲਬ ਇਸ ਵਾਰ ਮੌਨਸੂਨ ਕੇਰਲਾ ਤੱਟ ਤੱਕ 27 ਮਈ ਤੱਕ ਪਹੁੰਚ ਸਕਦਾ ਹੈ।
Advertisement