ਸਿਹਤ ਵਿਭਾਗ ਵੱਲੋਂ ਰੈਸਟੋਰੈਂਟ ਤੇ ਮਿਠਾਈ ਵਾਲੀਆਂ ਦੁਕਾਨਾਂ ਦੀ ਚੈਕਿੰਗ
ਟੀਮ ਨੇ ਮਿਠਾਈਆਂ ਤੇ ਮਸਾਲਿਆਂ ਦੇ ਸੈਂਪਲ ਭਰੇ
Advertisement
ਮਾਨਸਾ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਟੀਮ ਵੱਲੋਂ ਕਸਬਾ ਭੀਖੀ ਵਿੱਚ ਰੈਸਟੋਰੈਂਟ, ਢਾਬਾ, ਮਿਠਾਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸੇ ਦੌਰਾਨ ਮਿਠਾਈਆਂ ਅਤੇ ਮਸਾਲਿਆਂ ਦੇ ਕੁੱਲ ਛੇ ਸੈਂਪਲ ਲਏ ਗਏ। ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਦੁਕਾਨਦਾਰਾਂ ਨੂੰ ਹਮੇਸ਼ਾ ਬਿੱਲ ’ਤੇ ਹੀ ਕੱਚਾ ਮਾਲ ਖਰੀਦਣ, ਖਾਣ-ਪੀਣ ਵਾਲੀਆਂ ਵਸਤਾਂ ਦੀ ਸਾਫ਼-ਸਫ਼ਾਈ, ਅਦਾਰਿਆਂ ਦੇ ਲਾਇਸੈਂਸ/ਰਜਿਸਟ੍ਰੇਸ਼ਨ ਸਬੰਧੀ, ਆਦਰਿਆਂ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੇ ਮੈਡੀਕਲ ਕਰਵਾਉਣ ਅਤੇ ਲੋਕਾਂ ਨੂੰ ਕੇਵਲ ਸਾਫ਼-ਸੁਥਰਾ ਅਤੇ ਪੌਸ਼ਟਿਕ ਖਾਣਾ ਵੇਚਣ ਸਬੰਧੀ ਹਦਾਇਤ ਜਾਰੀ ਕੀਤੀ ਅਤੇ ਨਾਲ ਹੀ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਸਮੇਂ ਦੌਰਾਨ ਵੀ ਲਗਾਤਾਰ ਜਾਰੀ ਰਹੇਗੀ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਜੋ ਵੀ ਉਪਭੋਗਤਾ ਆਪਣੇ ਖਾਣ-ਪੀਣ ਵਾਲੀ ਚੀਜ਼ ਦੀ ਚੈਕਿੰਗ ਕਰਵਾਉਣਾ ਚਾਹੁੰਦਾ ਹੈ, ਉਹ ਫੂਡ ਸੇਫਟੀ ਵੈਨ ’ਤੇ ਕੇਵਲ 50 ਰੁਪਏ ਸਰਕਾਰੀ ਫੀਸ ਦੇ ਕੇ ਖਾਣ-ਪੀਣ ਵਾਲੀ ਚੀਜ਼ ਦੀ ਚੈਕਿੰਗ ਕਰਵਾ ਸਕਦਾ ਹੈ ਅਤੇ ਲਏ ਗਏ ਸੈਂਪਲ ਚੈਕਿੰਗ ਲਈ ਫੂਡ ਲੈਬਾਰਟਰੀ ਖਰੜ ਭੇਜੇ ਗਏ।
Advertisement
Advertisement