ਬੂਟਾ ਰਾਮ ਧਰਮਸ਼ਾਲਾ ’ਚ ਸਿਹਤ ਜਾਂਚ ਕੈਂਪ
ਸਮਾਜ ਸੇਵੀ ਰੋਹਿਤ ਵੋਹਰਾ ਵੱਲੋਂ ਕਲੱਬ ਦੀ ਮਦਦ
Advertisement
ਲਾਇਨਜ਼ ਕਲੱਬ ਗੁਰੂਹਰਸਹਾਏ ਵੱਲੋਂ ਅੱਜ ਮੇਦਾਂਤਾ ਫਾਊਂਡੇਸ਼ਨ ਗੁਰੂਗ੍ਰਾਮ ਦੇ ਸਹਿਯੋਗ ਨਾਲ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 250 ਦੇ ਕਰੀਬ ਮਰੀਜ਼ਾਂ ਨੇ ਚੈੱਕਅੱਪ ਕਰਵਾਇਆ।
ਕਲੱਬ ਦੇ ਪ੍ਰੈੱਸ ਇੰਚਾਰਜ ਵਰੁਣ ਗਾਵੜੀ ਨੇ ਦੱਸਿਆ ਕਿ ਸਰਪ੍ਰਸਤ ਸ਼ਹਿਜ਼ਾਦ ਦੀਵਾਨ, ਹਰਿੰਦਰ ਕੁੱਕੜ ਡਿਪਟੀ ਡਿਸਟਰਿਕਟ ਗਵਰਨਰ ਤੇ ਕਲੱਬ ਦੇ ਪ੍ਰਧਾਨ ਗੌਰਵ ਸਚਦੇਵਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਮੇਦਾਂਤਾ ਹਸਪਤਾਲ ਤੋਂ ਆਏ ਡਾ.ਹਿਮਾਂਸ਼ੂ ਪੁਨੀਆ, ਡਾ. ਰਮੇਸ਼ ਚੰਦਰਾ ਦੀ ਟੀਮ ਨੇ 250 ਦੇ ਕਰੀਬ ਮਰੀਜ਼ਾਂ ਦਾ ਚੈੱਕ ਅਪ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਅਕਾਲੀ ਆਗੂ ਤੇ ਸਮਾਜ ਸੇਵੀ ਰੋਹਿਤ ਕੁਮਾਰ ਵੋਹਰਾ ਨੇ ਵੀ ਆਪਣਾ ਚੈੱਕਅੱਪ ਕਰਵਾਇਆ ਤੇ ਕਲੱਬ ਨੂੰ ਨਕਦ ਰਾਸ਼ੀ ਵੀ ਭੇਟ ਕੀਤੀ। ਕਲੱਬ ਮੈਂਬਰਾਂ ਨੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ। ਮੇਦਾਂਤਾ ਹਸਪਤਾਲ ਤੋਂ ਆਈ ਮੋਬਾਈਲ ਵੈਨ ’ਚ ਹੀ ਲੱਗੀਆਂ ਕਈ ਮਸ਼ੀਨਾਂ ਰਾਹੀਂ ਮਰੀਜ਼ਾਂ ਦੇ ਐਕਸਰੇਅ ਤੇ ਹੋਰ ਟੈਸਟ ਮੁਫ਼ਤ ਕੀਤੇ ਗਏ। ਇਸ ਮੌਕੇ ਕੈਂਪ ਪ੍ਰਬੰਧਕ ਜਤਿੰਦਰ ਵਰਮਾ, ਲਾਡੀ ਭੰਡਾਰੀ, ਅਮਿਤ ਅਰੋੜਾ, ਰਾਜਨ ਮੋਂਗਾ , ਸਾਜਨ ਸਚਦੇਵਾ, ਪ੍ਰਸ਼ਾਂਤ ਖੇੜਾ, ਮਿਲਾਪ ਛਾਬੜਾ ਤੇ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।
Advertisement
Advertisement