ਹਰਿਆਣਾ ਦੀਆਂ ਸਹਿਕਾਰੀ ਸੁਸਾਇਟੀਆਂ ਵੱਲੋਂ ਹੜਤਾਲ ਸ਼ੁਰੂ
ਹਰਿਆਣਾ ਵਿੱਚ ਝੋਨਾ ਖਰੀਦ ’ਤੇ ਸਹਿਕਾਰੀ ਮਾਰਕੀਟਿੰਗ ਸੁਸਾਇਟੀਆਂ ਦਾ ਕਮਿਸ਼ਨ ਘਟਾਉਣ ਦੇ ਰੋਸ ਵਿਚ ਸੂਬੇ ਦੀਆਂ ਸਮੂਹ 69 ਸਹਿਕਾਰੀ ਸੁਸਾਇਟੀਆਂ ਦੇ ਕਰਮਚਾਰੀਆਂ ਨੇ ਅਣਮਿੱਥੇ ਸਮੇਂ ਦੀ ਕੰਮ ਛੱਡ ਹੜਤਾਲ ਕਰ ਦਿੱਤੀ ਹੈ। ਡੱਬਵਾਲੀ ਵਿੱਚ ਅੱਜ ਹੜਤਾਲੀ ਕਰਮਚਾਰੀਆਂ ਨੇ ਸੁਸਾਇਟੀ ਦਫ਼ਤਰ...
Advertisement
ਹਰਿਆਣਾ ਵਿੱਚ ਝੋਨਾ ਖਰੀਦ ’ਤੇ ਸਹਿਕਾਰੀ ਮਾਰਕੀਟਿੰਗ ਸੁਸਾਇਟੀਆਂ ਦਾ ਕਮਿਸ਼ਨ ਘਟਾਉਣ ਦੇ ਰੋਸ ਵਿਚ ਸੂਬੇ ਦੀਆਂ ਸਮੂਹ 69 ਸਹਿਕਾਰੀ ਸੁਸਾਇਟੀਆਂ ਦੇ ਕਰਮਚਾਰੀਆਂ ਨੇ ਅਣਮਿੱਥੇ ਸਮੇਂ ਦੀ ਕੰਮ ਛੱਡ ਹੜਤਾਲ ਕਰ ਦਿੱਤੀ ਹੈ। ਡੱਬਵਾਲੀ ਵਿੱਚ ਅੱਜ ਹੜਤਾਲੀ ਕਰਮਚਾਰੀਆਂ ਨੇ ਸੁਸਾਇਟੀ ਦਫ਼ਤਰ ਅੱਗੇ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ। ਇਸ ਸੰਘਰਸ਼ ਨੂੰ ਕੱਚਾ ਆੜ੍ਹਤੀਆ ਐਸੋਸੀਏਸ਼ਨ ਅਤੇ ਮੁਨੀਮ ਜਥੇਬੰਦੀ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਡੱਬਵਾਲੀ ਕੋ-ਆਪਰੇਟਿਵ ਮਾਰਕੀਟਿੰਗ ਸੁਸਾਇਟੀ ਦੇ ਡਾਇਰੈਕਟਰ ਜਸਵੰਤ ਸਿੰਘ ਜੰਮੂ ਨੇ ਕਿਹਾ ਕਿ ਪਹਿਲਾਂ 10 ਲੱਖ ਕੁਇੰਟਲ ਝੋਨਾ ਖਰੀਦ ’ਤੇ 58 ਲੱਖ ਰੁਪਏ ਕਮਿਸ਼ਨ ਮਿਲਦਾ ਸੀ, ਜੋ ਕਿ ਹੁਣ ਸਿਰਫ 13.30 ਲੱਖ ਰਹਿ ਗਿਆ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜਦ ਤੱਕ ਕਮਿਸ਼ਨ ਮੁੜ ਬਹਾਲ ਨਹੀਂ ਹੁੰਦਾ, ਹੜਤਾਲ ਜਾਰੀ ਰਹੇਗੀ।
Advertisement
Advertisement