ਹਰਸਿਮਰਤ ਵੱਲੋਂ ਰੇਲਵੇ ਮੰਤਰੀ ਦਾ ਧੰਨਵਾਦ
ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਵੰਦੇ-ਭਾਰਤ ਐਕਸਪ੍ਰੈੱਸ ਰੇਲ ਸੇਵਾ ਸ਼ੁਰੂ ਹੋਣ ’ਤੇ ਖਾਸ ਧੰਨਵਾਦ ਕੀਤਾ ਹੈ। ਉਨ੍ਹਾਂ ਰੇਲਵੇ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਅਤੇ ਬਠਿੰਡਾ ਨੂੰ ਦੇਸ਼ ਦੀ ਰਾਜਧਾਨੀ...
Advertisement
ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਵੰਦੇ-ਭਾਰਤ ਐਕਸਪ੍ਰੈੱਸ ਰੇਲ ਸੇਵਾ ਸ਼ੁਰੂ ਹੋਣ ’ਤੇ ਖਾਸ ਧੰਨਵਾਦ ਕੀਤਾ ਹੈ। ਉਨ੍ਹਾਂ ਰੇਲਵੇ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਅਤੇ ਬਠਿੰਡਾ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਜੋੜਨ ਵਾਲੀ ਵੰਦੇ-ਭਾਰਤ ਐਕਸਪ੍ਰੈੱਸ ਰੇਲ ਸੇਵਾ ਸ਼ੁਰੂ ਹੋਣ ਨਾਲ ਰੋਜ਼ਾਨਾ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਲਾਭ ਪੁੱਜੇਗਾ। ਬਠਿੰਡਾ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਕਿਹਾ ਕਿ ਇਹ ਨਵੀਂ ਤੇਜ਼ ਰੇਲ ਸੇਵਾ ਨਾਲ ਜਿੱਥੇ ਖੇਤਰ ਦੇ ਹਜ਼ਾਰਾਂ ਲੋਕ ਆਰਾਮ ਅਤੇ ਸੁਵਿਧਾ ਨਾਲ ਦਿੱਲੀ ਤੱਕ ਸਫ਼ਰ ਕਰ ਸਕਣਗੇ, ਉਥੇ ਖੇਤਰ ਦੀਆਂ ਵਪਾਰਿਕ ਗਤੀਵਿਧੀਆਂ ਵਿੱਚ ਵਾਧਾ ਹੋਵੇਗਾ।
Advertisement
Advertisement