ਹਰਜੀਤ ਕੌਰ ਵਿਰਕ ਨੂੰ ਸੰਤ ਅਤਰ ਸਿੰਘ ਘੁੰਨਸ ਸਾਹਿਤਕ ਐਵਾਰਡ
ਪੰਜਾਬੀ ਲੇਖਿਕਾ ਹਰਜੀਤ ਕੌਰ ਵਿਰਕ ਨੂੰ ਸੰਤ ਅਤਰ ਸਿੰਘ ਘੁੰਨਸ ਸਾਹਿਤਕ ਐਵਾਰਡ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਚੇਅਰਮੈਨ ਸੰਤ ਬਲਬੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ਤੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਤਪ ਅਸਥਾਨ ਘੁੰਨਸ ਵਿੱਚ ਕੀਤੀ। ਸੰਤ ਘੁੰਨਸ...
Advertisement
ਪੰਜਾਬੀ ਲੇਖਿਕਾ ਹਰਜੀਤ ਕੌਰ ਵਿਰਕ ਨੂੰ ਸੰਤ ਅਤਰ ਸਿੰਘ ਘੁੰਨਸ ਸਾਹਿਤਕ ਐਵਾਰਡ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਟਰੱਸਟ ਦੇ ਚੇਅਰਮੈਨ ਸੰਤ ਬਲਬੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ ਤੇ ਮੈਂਬਰ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਤਪ ਅਸਥਾਨ ਘੁੰਨਸ ਵਿੱਚ ਕੀਤੀ। ਸੰਤ ਘੁੰਨਸ ਨੇ ਦੱਸਿਆ ਕਿ ਇਹ ਪੁਰਸਕਾਰ ਹਰ ਸਾਲ ਪੰਜਾਬੀ ਦੇ ਨਾਮਵਰ ਲੇਖਕਾਂ ਨੂੰ ਦਿੱਤਾ ਜਾਂਦਾ ਹੈ। ਇਸ ਵਾਰ 54ਵਾਂ ਐਵਾਰਡ ਪੰਜਾਬੀ ਦੀ ਕਹਾਣੀਕਾਰਾ ਹਰਜੀਤ ਕੌਰ ਵਿਰਕ ਨੂੰ ਉਨ੍ਹਾਂ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਨੂੰ ਰੱਖ ਕੇ ਦਿੱਤਾ ਗਿਆ ਹੈ।
ਟਰੱਸਟ ਦੇ ਜਨਰਲ ਸਕੱਤਰ ਬੂਟਾ ਸਿੰਘ ਚੌਹਾ ਨੇ ਦੱਸਿਆ ਕਿ ਹਰਜੀਤ ਕੌਰ ਵਿਰਕ ਦੀਆਂ ਸੱਤ ਪੁਸਤਕਾਂ ਛਪ ਚੁੱਕੀਆਂ ਹਨ। ਇਹ ਐਵਾਰਡ ਦੀ ਸ਼ੁਰੂਆਤ 1991 ਵਿੱਚ ਜਸਵੰਤ ਸਿੰਘ ਕੰਵਲ ਨੂੰ ਪਹਿਲਾਂ ਐਵਾਰਡ ਦੇਣ ਨਾਲ ਹੋਈ ਸੀ। ਹਰਜੀਤ ਕੌਰ ਵਿਰਕ ਨੇ ਕਿਹਾ ਕਿ ਕਿਸੇ ਗੁਰੂ ਘਰ ’ਚ ਲੇਖਕਾਂ ਦਾ ਸਨਮਾਨ ਕਰਨ ਦੀ ਪਰੰਪਰਾ ਪਹਿਲੀ ਵਾਰ ਦੇਖੀ ਹੈ। ਉਨ੍ਹਾਂ ਕਿਹਾ ਕਿ ਐਵਾਰਡ ਮਿਲਣਾ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇਜਾ ਸਿੰਘ ਤਿਲਕ, ਡਾ. ਭੁਪਿੰਦਰ ਸਿੰਘ ਬੇਦੀ, ਰਘਬੀਰ ਸਿੰਘ ਕੱਟੂ, ਗਰਰਜੰਟ ਸਿੰਘ ਬਰਨਾਲਾ ਅਤੇ ਲਛਮਣ ਦਾਸ ਮੁਸਾਫ਼ਰ ਅਤੇ ਬਲਦੇਵ ਸਿੰਘ ਚੂੰਘਾਂ ਹਾਜ਼ਰ ਸਨ।
Advertisement
Advertisement