ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਰੂ ਕਾਸ਼ੀ ਯੂਨੀਵਰਸਿਟੀ ਬਣੀ ਤੀਰਅੰਦਾਜ਼ੀ ਚੈਂਪੀਅਨ

ਆਲ ਇੰਡਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ’ਚ 5 ਸੋਨ ਸਣੇ 14 ਤਗਮੇ ਜਿੱਤੇ
ਓਵਰਆਲ ਟਰਾਫੀ ਜੇਤੂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਅਧਿਕਾਰੀਆਂ ਨਾਲ।
Advertisement

ਇੱਥੋਂ ਦੀ ਗੁਰੂ ਕਾਸ਼ੀ ਯੂਨੀਵਰਸਿਟੀ ’ਚ ਹੋਈ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤੀਰਅੰਦਾਜ਼ੀ (ਮੁੰਡੇ ਤੇ ਕੁੜੀਆਂ) ਚੈਂਪੀਅਨਸ਼ਿਪ ’ਚ ਮੇਜ਼ਬਾਨ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਖਿਤਾਬੀ ਜਿੱਤ ਹਾਸਲ ਕੀਤੀ ਹੈ। ਯੂਨੀਵਰਸਿਟੀ 5 ਸੋਨ, 5 ਚਾਂਦੀ ਤੇ 4 ਕਾਂਸੀ ਦੇ ਤਗਮਿਆਂ ਨਾਲ ਮੋਹਰੀ ਰਹੀ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ 10 ਤਗਮਿਆਂ ਨਾਲ ਰਨਰ-ਅੱਪ ਤੇ ਪੰਜਾਬੀ ਯੂਨੀਵਰਸਿਟੀ,ਪਟਿਆਲਾ 9 ਤਗਮਿਆਂ ਨਾਲ ਤੀਜੇ ਥਾਂ ’ਤੇ ਰਹੀ। ਜੇਤੂਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ. ਰਾਮੇਸ਼ਵਰ ਸਿੰਘ ਨੇ ਕੀਤੀ। ਉਨ੍ਹਾਂ ਨੇ ਤਗਮਾ ਜੇਤੂਆਂ ਨੂੰ ਵਧਾਈ ਦਿੱਤੀ ਤੇ ਖਿਡਾਰੀਆਂ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋ-ਵਾਈਸ ਚਾਂਸਲਰ ਡਾ. ਧੀਮਾਨ ਨੇ ਵੀ ਸੰਬੋਧਨ ਕੀਤਾ।

ਖੇਡ ਨਤੀਜਿਆਂ ਬਾਰੇ ਖੇਡਾਂ ਦੇ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਅਨੁਸਾਰ ਔਰਤਾਂ ਦੇ ਭਾਰਤੀ ਗੇੜ ਵਿੱਚ ਡੀ ਏ ਵੀ ਯੂਨੀਵਰਸਿਟੀ ਜਲੰਧਰ ਨੇ ਸੋਨੇ, ਸ੍ਰੀ ਗੋਵਿੰਦ ਗੁਰੂ ਯੂਨੀਵਰਸਿਟੀ ਗੁਜਰਾਤ ਨੇ ਚਾਂਦੀ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਨੇ ਕਾਂਸੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੇ ਭਾਰਤੀ ਗੇੜ ਦਾ ਸੋਨ ਤਗਮਾ ਮਾਂ ਸ਼ਾਕੁੰਬਰੀ ਯੂਨੀਵਰਸਿਟੀ ਸਹਾਰਨਪੁਰ, ਚਾਂਦੀ ਦਾ ਤਗਮਾ ਬੋਡੋਲੈਂਡ ਯੂਨੀਵਰਸਿਟੀ ਆਸਾਮ ਤੇ ਕਾਂਸੀ ਦਾ ਤਗਮਾ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਦੇ ਹਿੱਸੇ ਆਇਆ। ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਨੇ ਇੰਡੀਅਨ ਰਾਊਂਡ ਮਿਕਸਡ ਵਿੱਚ ਸੋਨੇ, ਮਨੀਪੁਰ ਯੂਨੀਵਰਸਿਟੀ ਨੇ ਚਾਂਦੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਾਂਸੀ ਦਾ ਤਗਮਾ ਜਿੱਤਿਆ। ਇਨਾਮ ਵੰਡ ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਏ ਆਈ ਯੂ ਦੇ ਅਧਿਕਾਰੀਆਂ, ਵੱਖ-ਵੱਖ ਟੀਮਾਂ ਦੇ ਮੈਨੇਜਰ ਤੇ ਕੋਚਾਂ ਨੂੰ ਯਾਦਗਾਰੀ ਭੇਟ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Show comments