ਗੁਰੂ ਕਾਸ਼ੀ ਸਕੂਲ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਮੱਲਾਂ ਮਾਰੀਆਂ
ਸੀ ਐੱਮ ਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਨੇ ਜ਼ੋਨ ਤੇ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਰਮਨ ਕੁਮਾਰ ਨੇ ਦੱਸਿਆ ਕਿ ਸਕੂਲ ਨੇ ਜ਼ੋਨ ਪੱਧਰੀ ਕੁਸ਼ਤੀ ਮੁਕਾਬਲੇ ਅੰਡਰ-14, 17 ਤੇ 19 ’ਚੋਂ ਪਹਿਲਾ, ਹੈਂਡਬਾਲ ਅੰਡਰ-14, 17 ਤੇ 19 'ਚੋਂ ਦੂਜਾ, ਬੈਡਮਿੰਟਨ ਅੰਡਰ-14 ਤੇ 19 ਲੜਕੇ ਵਿੱਚ ਦੂਜਾ, ਸ਼ਤਰੰਜ ਅੰਡਰ-14 ਤੇ 19 ਲੜਕੀਆਂ 'ਚ ਦੂਜਾ ਸਥਾਨ ਹਾਸਲ ਪ੍ਰਾਪਤ ਕੀਤਾ ਹੈ। ਜ਼ਿਲ੍ਹਾ ਪੱਧਰੀ ਮੁਕਾਬਲੇ ਹਾਕੀ ਅੰਡਰ-14 ਸਾਲ ਲੜਕਿਆਂ ਨੇ ਪਹਿਲਾ, ਅੰਡਰ-17 ਲੜਕੀਆਂ ਨੇ ਤੀਜਾ, ਅੰਡਰ 14 ਲੜਕਿਆਂ ਨੇ ਦੂਜਾ ਤੇ ਅੰਡਰ-17 ਲੜਕਿਆਂ ਨੇ ਦੂਜਾ, ਹੈਂਡਬਾਲ ਅੰਡਰ-14 ਤੇ 19 ਲੜਕਿਆਂ ਨੇ ਤੀਜਾ ਪ੍ਰਾਪਤ ਕੀਤਾ। ਕੁਸ਼ਤੀ 55 ਕਿਲੋ ’ਚ ਕੇਸ਼ਵ ਸਿੰਘ ਨੇ ਪਹਿਲਾ, ਗੁਰਸ਼ਾਨ ਸਿੰਘ ਨੇ 48 ਕਿਲੋ ’ਚ ਦੂਜਾ ਤੇ 61 ਕਿਲੋ 'ਚ ਮੰਨਤ ਮੁਨਤਾਜ ਨੇ ਤੀਜਾ ਤੇ ਤੀਰਅੰਦਾਜ਼ੀ ’ਚ ਗੁਰਸ਼ਰਨ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਚੇਅਰਮੈਨ ਖੁਸ਼ਵੰਤ ਸਿੰਘ, ਮੈਨੇਜਿੰਗ ਡਾਇਰੈਕਟਰ ਜੈ ਸਿੰਘ ਤੇ ਪ੍ਰਿੰਸੀਪਲ ਰਮਨ ਕੁਮਾਰ ਨੇ ਜੇਤੂ ਬੱਚਿਆਂ ਤੇ ਉਨ੍ਹਾਂ ਦੇ ਅਧਿਆਪਕ ਸੁਰਜੀਤ ਸਿੰਘ, ਅੰਮ੍ਰਿਤਪਾਲ ਕੌਰ, ਕੋਚ ਭੁਪਿੰਦਰ ਸਿੰਘ ਤੇ ਨਵਜੋਤ ਕੌਰ ਨੂੰ ਵਧਾਈ ਦਿੱਤੀ ਹੈ।