GST 2.0: ਟੈਕਸ ਪ੍ਰਣਾਲੀ ਵਿੱਚ ਸੋਧ ਤੋਂ ਬਾਅਦ ਦੇਸੀ ਘਿਓ ਉੱਚ ਕੀਮਤਾਂ ’ਤੇ ਪੁੱਜਾ
Nastle ਡੇਅਰੀ ਦਾ Everyday ਮਾਰਕੀਟ ’ਚੋਂ ਗਾਇਬ
Advertisement
ਕੇਂਦਰ ਸਰਾਕਰ ਵੱਲੋਂ ਹਾਲ ਹੀ ਵਿੱਚ ਕੀਤੀ ਜੀਐੱਸਟੀ ਦਰਾਂ ਵਿੱਚ ਸੋਧ ਤੋਂ ਬਾਅਦ ਕਈ ਜ਼ਰੂਰੀ ਵਸਤਾਂ ਖੁੱਲ੍ਹੀ ਮੰਡੀ ਵਿੱਚੋ ਗਾਇਬ ਹਨ। ਸਭ ਤੋਂ ਵੱਧ ਅਸਰ ਖਾਣ ਵਾਲੇ ਦੇਸੀ ਘਿਓ ਤੇ ਹੋਇਆ ਦਿਖਾਈ ਦੇ ਰਿਹਾ ਹੈ। ਸਰਦੀ ਦੇ ਮੌਸਮ ਦੀ ਸ਼ੁਰੂਆਤ ਦੇ ਮੱਦੇਨਜ਼ਰ ਦੇਸੀ ਘਿਓ ਦੀ ਮੰਗ ਵੱਧਣ ਲੱਗੀ ਹੈ ਪਰ ਇਸ ਦੇ ਮੁੱਲ ਵਿੱਚ ਬੀਤੇ ਦੇ ਮੁਕਾਬਲੇ ਕਾਫ਼ੀ ਇਜ਼ਾਫਾ ਹੋਇਆ ਹੈ।
ਪੰਜਾਬ ਦੇ ਬ੍ਰਾਂਡਡ ਦੇਸੀ ਘਿਓ ਸਿਫਤੀ, ਉਤਮ ਅਤੇ ਨੈਸਲੇ ਇੰਡੀਆ ਡੇਅਰੀ ਦਾ ਐਵਰੀਡੇ ਦੀ ਆਮਦ ਬਾਜ਼ਾਰ ਵਿੱਚ ਕਾਫੀ ਘੱਟ ਦਿਖਾਈ ਦੇ ਰਹੀ ਹੈ। ਜੀਐੱਸਟੀ ਦਰਾਂ ਦੇ ਬਦਲਾਅ ਤੋਂ ਪਹਿਲਾਂ ਸਿਫ਼ਤੀ ਘਿਓ ਦੇ ਰੇਟ ਥੋਕ ਮਾਰਕੀਟ ਵਿੱਚ ਪ੍ਰਤੀ ਲੀਟਰ ਲਗਪਗ 40 ਘੱਟ ਸਨ। ਪ੍ਰੰਤੂ ਹੁਣ ਸਿਫ਼ਤੀ ਘਿਓ ਦੀ ਕੀਮਤ ਥੋਕ ਮਾਰਕੀਟ ਵਿੱਚ ਛੇ ਸੌ ਰੁਪਏ ਪ੍ਰਤੀ ਲੀਟਰ ਬਣੀ ਹੋਈ ਹੈ।
ਨੈਸਲੇ ਡੇਅਰੀ ਦੇ ਐਵਰੀਡੇ ਘਿਓ ਦਾ ਬੇਸ਼ੱਕ ਕੰਪਨੀ ਨੇ (ਐੱਮਆਰਪੀ) ਤਾਂ 40 ਰੁਪਏ ਲੀਟਰ ਘੱਟ ਕਰ ਦਿੱਤਾ ਹੈ ਪਰ ਨਵੇਂ ਸ਼ੁਲਕ ਦਾ ਦੇਸੀ ਘਿਓ ਜਾਂ ਤਾਂ ਮਿਲ ਹੀ ਨਹੀਂ ਰਿਹਾ ਜਾ ਫਿਰ ਇਸਦੀ ਬਲੈਕ ਮਾਰਕੀਟ ਹੋ ਰਹੀ ਹੈ। ਪਰਚੂਨ ਦੁਕਾਨਾਂ ਉੱਤੇ ਨੈਸਲੇ ਘਿਓ ਨਾ ਮਿਲਣ ਕਾਰਨ ਦੁਕਾਨਦਾਰ ਅਤੇ ਗ੍ਰਾਹਕਾਂ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।
ਇੱਥੋਂ ਦੇ ਇੱਕ ਦੁਕਾਨਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਨੈਸਲੇ ਡੇਅਰੀ ਦਾ 590 ਰੂਪਏ ਕੰਪਨੀ ਰੇਟ ਦਾ ਘਿਉ ਇਸ ਵੇਲੇ ਬਲੈਕ ਮਾਰਕੀਟ ਵਿੱਚੋ 585 ਰੂਪਏ ਲੀਟਰ ਮਿਲ ਰਿਹਾ ਹੈ। ਪੰਜ ਰੁਪਏ ਮੁਨਾਫ਼ੇ ਲਈ ਉਨ੍ਹਾਂ ਨੂੰ ਲੇਬਰ ਖ਼ਰਚ ਅਤੇ ਲਿਫਾਫੇ ਦਾ ਖਰਚਾ ਅਲੱਗ ਤੋਂ ਭਰਨਾ ਪੈ ਰਿਹਾ ਹੈ। ਦੂਜੇ ਪਾਸੇ ਸੂਬੇ ਅੰਦਰ ਦੁੱਧ ਦੀ ਪੈਦਾਵਾਰ ਵੱਧ ਜਾਣ ਕਾਰਨ ਦੁੱਧ ਦਾ ਰੇਟ ਸਰਕਾਰ ਨੇ ਘੱਟ ਕਰ ਦਿੱਤਾ ਹੋਇਆ ਹੈ। ਮੋਗਾ ਸਥਿਤ ਨੈਸਲੇ ਇੰਡੀਆ ਲਿਮਟਿਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਵਲੋਂ ਮਾਰਕੀਟ ਵਿੱਚ ਦੇਸੀ ਘਿਓ ਨੂੰ ਬਰਾਬਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਮਾਰਕੀਟ ਵਿੱਚੋ ਘਿਉ ਦੀ ਕਮੀਂ ਤੋਂ ਵੀ ਅਣਜਾਣਤਾ ਪ੍ਰਗਟ ਕੀਤੀ।
Advertisement
