ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਪਿੰਡਾਂ ਨੂੰ 50-50 ਲੱਖ ਦੀ ਗਰਾਂਟ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਬਲਾਕ ਸ਼ਹਿਣਾ ਦੇ ਦੋ ਪਿੰਡਾਂ ਦੁੱਲਮਸਰ ਅਤੇ ਭਗਤਪੁਰਾ ਮੌੜ ਨੂੰ 50-50 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਮਿਲੇ ਹਨ। ਇਹ ਚੈੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੇ ਹਨ। ਇਸ...
Advertisement
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਪ੍ਰਾਪਤ ਬਲਾਕ ਸ਼ਹਿਣਾ ਦੇ ਦੋ ਪਿੰਡਾਂ ਦੁੱਲਮਸਰ ਅਤੇ ਭਗਤਪੁਰਾ ਮੌੜ ਨੂੰ 50-50 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਮਿਲੇ ਹਨ। ਇਹ ਚੈੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੇ ਹਨ। ਇਸ ਬਾਰੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਭਦੌੜ ਵਿਧਾਨ ਸਭਾ ਹਲਕੇ ਦੇ ਕੁੱਲ ਛੇ ਪਿੰਡਾਂ ਨੂੰ 3 ਕਰੋੜ ਰੁਪਏ ਦੇ ਚੈੱਕ ਦਿੱਤੇ ਗਏ ਹਨ ਜਿਨ੍ਹਾਂ ਛੇ ਪਿੰਡਾਂ ਵਿੱਚ ਧੌਲਾ, ਪੰਧੇਰ, ਢਿੱਲਵਾਂ, ਪੱਖੋਂ ਕਲਾਂ, ਦੁੱਲਮਸਰ ਅਤੇ ਭਗਤਪੁਰਾ ਮੌੜ ਦੇ ਨਾਂ ਸ਼ਾਮਲ ਹਨ।
ਵਿਧਾਇਕ ਸ੍ਰੀ ਉੱਗੋਕੇ ਨੇ ਇਹ ਵੀ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸੂਬਾ ਸਰਕਾਰ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਬਲਾਕ ਸ਼ਹਿਣਾ ਦੇ ਪਿੰਡ ਦੁੱਲਮਸਰ ਅਤੇ ਭਗਤਪੁਰਾ ਮੌੜ ਸਮੇਤ ਹਲਕੇ ਦੇ ਛੇ ਪਿੰਡਾਂ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਧਰਮ ਦਾ ਪ੍ਰਚਾਰ ਕੀਤਾ ਸੀ ਅਤੇ ਅੱਜ ਇਨ੍ਹਾਂ ਥਾਵਾਂ ’ਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਬਣੇ ਹੋਏ ਹਨ।
Advertisement
ਹਲਕਾ ਵਿਧਾਇਕ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਗਰਾਂਟ ਪਿੰਡਾਂ ਦੇ ਸਰਪੰਚ ਅਤੇ ਪੰਚਾਇਤਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਖਰਚਣਗੇ।
Advertisement
