ਨਗਰ ਕੌਂਸਲ ਦੇ ਦਰਜਾ ਚਾਰ ਮੁਲਾਜ਼ਮਾਂ ਰੋਸ ਮਾਰਚ
ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਪੱਪੂ ਰਾਮ, ਆਗੂ ਦਿਲਬਾਗ ਰਾਏ, ਰਮੇਸ਼ ਕੁਮਾਰ, ਹਰਦੇਵ ਸਿੰਘ, ਬਜਿੰਦਰ ਸਿੰਘ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਜੁਲਾਈ ਤੋਂ ਅਕਤੂਬਰ ਮਹੀਨੇ ਤੱਕ ਦੀ ਤਨਖਾਹ ਨਹੀਂ ਦਿੱਤੀ ਗਈ ਅਤੇ ਨਾ ਹੀ ਪਿਛਲੇ ਚਾਰ ਸਾਲਾਂ ਦਾ ਪੀਐੱਫ ਜਮ੍ਹਾ ਕਰਵਾਇਆ ਹੈ। ਇਸ ਸਬੰਧੀ ਪਹਿਲਾਂ ਵੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੂੰ ਮੰਗ ਪੱਤਰ ਦੇ ਕੇ ਤਨਖਾਹਾਂ ਦੇਣ ਦੀ ਬੇਨਤੀ ਕੀਤੀ ਗਈ ਸੀ ਪਰ ਅਧਿਕਾਰੀਆਂ ਨੇ ਕੋਈ ਸੁਣਵਾਈ ਨਹੀਂ ਕੀਤੀ, ਜਿਸ ਕਾਰਨ ਦਰਜਾ ਚਾਰ ਮੁਲਾਜ਼ਮਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ।
ਉਨ੍ਹਾਂ ਮੰਗ ਕੀਤੀ ਕਿ ਪਿਛਲੇ ਚਾਰ ਮਹੀਨਿਆਂ ਦੀ ਤਨਖਾਹ ਦਿੱਤੀ ਜਾਵੇ ਅਤੇ ਚਾਰ ਸਾਲਾਂ ਦਾ ਬਣਦਾ ਪੀਐਫ ਜਮ੍ਹਾ ਕਰਵਾਇਆ ਜਾਵੇ, ਗਰਮ ਅਤੇ ਠੰਡੀ ਵਰਦੀ ਦਿੱਤੀ ਜਾਵੇ, ਪੱਕੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦਾ ਪੰਜ ਸਾਲਾਂ ਤੋਂ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਪਿਆ ਡੀਏ ਦਿੱਤਾ ਜਾਵੇ, ਤਰਸ ਦੇ ਆਧਾਰ ’ਤੇ ਦਿੱਤੀ ਨੌਕਰੀ ਦਾ ਬਣਦਾ ਬਕਾਇਆ ਦਿੱਤਾ ਜਾਵੇ, ਸੀਨੀਅਰ ਮੁਲਾਜ਼ਮਾਂ ਨੂੰ ਬਣਦੀ ਤਰੱਕੀ ਦਿੱਤੀ ਜਾਵੇ, ਸਫਾਈ ਸੇਵਕ ਹਰਦੇਵ ਸਿੰਘ ਦੇ ਮੈਡੀਕਲ ਇਲਾਜ ਦਾ ਬਿੱਲ ਅਦਾ ਕੀਤਾ ਜਾਵੇ, ਆਊਟਸੋਰਸਜ਼ ਮੁਲਾਜ਼ਮਾਂ ਨੂੰ ਕੰਟਰੈਕਟ ਬੇਸ ’ਤੇ ਕੀਤਾ ਜਾਵੇ, ਹਰ ਤਨਖਾਹ ਸਮੇਂ ਸਿਰ ਦਿੱਤੀ ਜਾਵੇ, ਟਰੈਕਟਰ ਡਰਾਈਵਰਾਂ ਨੂੰ ਡੀਸੀ ਰੇਟਾਂ ਅਨੁਸਾਰ ਤਨਖਾਹ ਦਿੱਤੀ ਜਾਵੇ।
