ਸਰਕਾਰ ਕਿਸਾਨਾਂ-ਮਜ਼ਦੂਰਾਂ ਦੀ ਭਲਾਈ ਲਈ ਵਚਨਬੱਧ: ਬਲਕਾਰ ਸਿੱਧੂ
ਪੱਤਰ ਪ੍ਰੇਰਕ
ਭਗਤਾ ਭਾਈ, 20 ਜੂਨ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਗੱਲਾਂ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮਾਰਕੀਟ ਕਮੇਟੀ ਭਗਤਾ ਭਾਈ ਵਿਖੇ ਥਰੈਸ਼ਰ ਹਾਦਸਿਆਂ ਦੇ ਪੀੜਤ ਕਿਸਾਨਾਂ ਤੇ ਮਜ਼ਦੂਰ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈਕ ਵੰਡਣ ਸਮੇਂ ਕਹੀਆਂ। ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਬੇਅੰਤ ਸਿੰਘ ਸਲਾਬਤਪੁਰਾ ਤੇ ਸਕੱਤਰ ਹਰਸ਼ਵੰਤ ਸਿੰਘ ਕੋਠਾ ਗੁਰੂ ਨੇ ਦੱਸਿਆ ਕਿ ਵਿਧਾਇਕ ਸਿੱਧੂ ਨੇ ਕਿਸਾਨ ਦਰਸ਼ਨ ਸਿੰਘ ਰਾਮੂਵਾਲਾ ਨੂੰ 48 ਹਜ਼ਾਰ ਤੇ ਰਾਜਵੀਰ ਸਿੰਘ ਨਿਉਰ ਨੂੰ 24 ਹਜ਼ਾਰ ਰੁਪਏ ਦੇ ਚੈਕ ਸੌਂਪੇ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਮਰਹੂਮ ਕਰਮਚਾਰੀ ਬਾਬੂ ਸਿੰਘ ਦੀ ਪਤਨੀ ਸਰੋਜ ਕੌਰ ਨੂੰ 1.5 ਲੱਖ, ਪੁੱਤਰ ਮਨਜੋਤ ਸਿੰਘ ਤੇ ਧੀ ਕਮਲਜੀਤ ਕੌਰ ਨੂੰ 75-75 ਹਜ਼ਾਰ ਰੁਪਏ ਦੇ ਚੈੱਕ ਦਿੱਤੇ। ਇਸ ਮੌਕੇ ਚੇਅਰਮੈਨ ਗੁਰਪ੍ਰੀਤ ਧਾਲੀਵਾਲ, ਪਾਲਾ ਢਿੱਲੋਂ, ਜਗਸੀਰ ਪੰਨੂੰ, ਕੌਂਸਲਰ ਬੂਟਾ ਢਿੱਲੋਂ, ਅੰਮ੍ਰਿਤਪਾਲ ਸਿੰਘ, ਕਾਲਾ ਪ੍ਰਧਾਨ ਕੋਠਾਗੁਰੂ, ਸੁਖਜੀਤ ਕੌਰ ਭੱਠਲ, ਕਾਕਾ ਖਾਨਦਾਨ ਆਦਿ ਹਾਜ਼ਰ ਸਨ।